ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ, ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਲਾੜੇ ਸਣੇ ਬਰਾਤੀਆਂ ਦੀ ਕੀਤੀ ਛਿੱਤਰ-ਪਰੇਡ

Monday, Sep 11, 2023 - 12:55 AM (IST)

ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ, ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਲਾੜੇ ਸਣੇ ਬਰਾਤੀਆਂ ਦੀ ਕੀਤੀ ਛਿੱਤਰ-ਪਰੇਡ

ਜਲਾਲਾਬਾਦ (ਨਿਖੰਜ, ਜਤਿੰਦਰ, ਆਦਰਸ਼) : ਵਿਧਾਨ ਸਭਾ ਹਲਕੇ ਦੇ ਪਿੰਡ ਚੱਕ ਟਾਹਲੀ ਵਾਲਾ ਵਿਖੇ ਇਕ ਘਰ ’ਚ ਵਿਆਹ ਦਾ ਜਸ਼ਨ ਚੱਲ ਰਿਹਾ ਸੀ ਤੇ ਲਾੜੀ ਦੇ ਘਰ ਹਲਵਾਈ ਬਰਾਤ ਦੇ ਖਾਣ-ਪੀਣ ਦੀ ਤਿਆਰੀ ’ਚ ਜੁਟੇ ਹੋਏ ਸਨ। ਟੈਂਟ ਵੀ ਲੱਗ ਚੁੱਕੇ ਸਨ। ਬਰਾਤ ਦੇ ਪੁੱਜਣ ਲਈ ਖਾਤਰਦਾਰੀ ਕੀਤੀ ਜਾ ਰਹੀ ਸੀ, ਇੱਥੋਂ ਤੱਕ ਕਿ ਬਰਾਤ ਦੇ ਆਉਣ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਠੰਡੇ ਵੀ ਸਟਾਲ ’ਤੇ ਸਜ ਚੁੱਕੇ ਸਨ ਤੇ ਲੜਕੀ ਦੇ ਪਰਿਵਾਰ ਤੇ ਮਾਤਾ-ਪਿਤਾ ਦੇ ਸਾਕ-ਸਬੰਧੀ ਸਜ-ਧਜ ਕੇ ਬਰਾਤ ਦਾ ਇੰਤਜ਼ਾਰ ਕਰ ਰਹੇ ਸਨ।

ਇਹ ਵੀ ਪੜ੍ਹੋ : ਕੈਨੇਡੀਅਨ PM ਜਸਟਿਨ ਟਰੂਡੋ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਦਿੱਲੀ ਤੋਂ ਹੋਣਾ ਸੀ ਰਵਾਨਾ

ਉਧਰ, ਦੂਜੇ ਪਾਸੇ ਫ਼ਿਲਮੀ ਅੰਦਾਜ਼ ’ਚ ਲਾੜੇ ਦੀ ਪ੍ਰੇਮਿਕਾ ਵੀ ਕੁਝ ਲੋਕਾਂ ਨਾਲ ਵਿਆਹ ਵਾਲੇ ਘਰ ਦੇ ਬਾਹਰ ਪੁੱਜ ਗਈ। ਦੇਖਦੇ ਹੀ ਦੇਖਦੇ ਘਰ ਦੇ ਬਾਹਰ ਵਿਆਹ ਵਾਲਾ ਜਸ਼ਨ ਦਾ ਮਾਹੌਲ ਜੰਗ ਦੇ ਅਖਾੜੇ ’ਚ ਬਦਲ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵਕੀਲ ਸਿੰਘ ਉਰਫ ਸੁਨੀਲ ਕੁਮਾਰ ਵਾਸੀ ਪਿੰਡ ਬਸਤੀ ਚੰਡੀਗੜ੍ਹ ਲਾਧੂਕਾ ਐਤਵਾਰ ਸਵੇਰੇ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣ ਲਗਭਗ 12 ਵਜੇ ਦੇ ਕਰੀਬ ਪਿੰਡ ਚੱਕ ਟਾਹਲੀਵਾਲਾ ’ਚ ਪੁੱਜਾ ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੇ ਹੀ ਲਾੜੇ ਦੀ ਪ੍ਰੇਮਿਕਾ ਵਾਸੀ ਪਿੰਡ ਦੁੱਲੇ ਕੇ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਕੇ ’ਤੇ ਪੁੱਜ ਗਈ, ਜਿਸ ਨੇ ਜੰਮ ਕੇ ਹੰਗਾਮਾ ਕੀਤਾ, ਬਰਾਤੀਆਂ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕੀਤੀ। ਬਰਾਤੀ ਹੱਥਾਂ ’ਚੋਂ ਮਠਿਆਈ ਵਾਲੀਆਂ ਪਲੇਟਾਂ ਲੈ ਕੇ ਦੌੜੇ ਨਜ਼ਰ ਆਏ, ਜਿਸ ਤੋਂ ਬਾਅਦ ਵਿਆਹ ਸਮਾਗਮ ਜੰਗ ਦੇ ਮੈਦਾਨ ’ਚ ਤਬਦੀਲ ਹੋ ਗਿਆ। ਦੋਵਾਂ ਧਿਰਾਂ ਦੀਆਂ ਔਰਤਾਂ ’ਚ ਜੰਮ ਕੇ ਘਸੁੰਨ-ਮੁੱਕੇ ਚੱਲਦੇ ਰਹੇ। ਘਟਨਾ ਦੀ ਜਾਣਕਾਰੀ ਚੌਕੀ ਘੁਬਾਇਆ ਦੀ ਪੁਲਸ ਨੂੰ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। 

ਇਹ ਵੀ ਪੜ੍ਹੋ : ...ਜਦੋਂ ਬਾਈਡੇਨ ਦੇ ਕਾਫਲੇ ਦਾ ਡਰਾਈਵਰ ਪਹੁੰਚ ਗਿਆ ਕ੍ਰਾਊਨ ਪ੍ਰਿੰਸ UAE ਦੇ ਹੋਟਲ, ਜਾਣੋ ਫਿਰ ਕੀ ਹੋਇਆ

3 ਸਾਲ ਤੋਂ ਮੇਰੇ ਨਾਲ ਸਬੰਧ ਬਣਾ ਕੇ ਖਾ ਗਿਆ ਢਾਈ ਲੱਖ ਰੁਪਏ : ਪ੍ਰੇਮਿਕਾ

ਲਾੜੇ ਦੀ ਪ੍ਰੇਮਿਕਾ ਨੇ ਕਥਿਤ ਦੋਸ਼ ਲਾਉਂਦਿਆਂ ਦੱਸਿਆ ਕਿ ਉਪਰੋਕਤ ਵਿਅਕਤੀ ਮੇਰੇ ਨਾਲ ਪਿਛਲੇ 3 ਸਾਲ ਤੋਂ ਸਬੰਧ ਬਣਾ ਰਿਹਾ ਸੀ ਅਤੇ ਮੇਰੇ ਕੋਲ 2 ਢਾਈ ਲੱਖ ਰੁਪਏ ਸੀ, ਉਹ ਵੀ ਲੈ ਕੇ ਖਾ ਗਿਆ ਹੈ। ਮੇਰੇ ਨਾਲ ਵਿਆਹ ਕਰਵਾਉਣ ਦਾ ਲਾਰਾ ਲਗਾ ਰਿਹਾ ਸੀ, ਜਿਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਾ ਕਿ ਵਕੀਲ ਸਿੰਘ ਉਰਫ ਸੁਨੀਲ ਪਿੰਡ ਚੱਕ ਟਾਹਲੀ ਵਾਲਾ ਵਿਖੇ ਇਕ ਲੜਕੀ ਨਾਲ ਆਪਣੇ-ਆਪ ਨੂੰ ਕੁਆਰਾ ਦੱਸ ਦੇ ਵਿਆਹ ਕਰਵਾ ਕੇ ਜ਼ਿੰਦਗੀ ਖਰਾਬ ਕਰਨ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਹ ਸਭ ਕੀਤਾ। ਪ੍ਰੇਮਿਕਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਠਾਣੇ 'ਚ ਵਾਪਰਿਆ ਹਾਦਸਾ, 40 ਮੰਜ਼ਿਲਾ ਇਮਾਰਤ ਤੋਂ ਡਿੱਗੀ ਲਿਫਟ, 6 ਲੋਕਾਂ ਦੀ ਦਰਦਨਾਕ ਮੌਤ

ਮੁੰਡਾ ਕੁਆਰਾ ਹੋਣ ਦੀ ਗੱਲ ਕਹਿ ਵਿਚੋਲਿਆਂ ਨੇ ਕਰਵਾਇਆ ਰਿਸ਼ਤਾ : ਲਾੜੀ ਦਾ ਪਿਤਾ

ਇਸ ਬਾਰੇ ਲਾੜੀ ਦੇ ਪਿਤਾ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਸਾਨੂੰ ਪਿੰਡ ਕੇਰੀਆ ਦੇ 2 ਵਿਚੋਲਿਆਂ ਤੇ ਇਕ ਲਾਧੂਕਾ ਦੇ ਵਿਚੋਲੇ ਨੇ ਮੁੰਡੇ ਦੇ ਕੁਆਰਾ ਹੋਣ ਦੀ ਗੱਲ ਕਹਿ ਕੇ ਰਿਸ਼ਤਾ ਕਰਵਾਇਆ ਸੀ। ਅੱਜ ਉਨ੍ਹਾਂ ਵੱਲੋਂ ਬੋਲੇ ਝੂਠ ਦੀ ਸੱਚਾਈ ਇਕ ਲੜਕੀ ਨੇ ਆ ਕੇ ਦੱਸੀ ਤਾਂ ਸਾਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ। ਲਾੜੀ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲਾੜੇ ਸਣੇ ਵਿਚੋਲਿਆਂ ਦੇ ਖ਼ਿਲਾਫ਼ ਵੀ ਸਖਤ ਤੋਂ ਸਖਤ ਕਰਵਾਈ ਕਰਕੇ ਇਨਸਾਫ਼ ਦਿੱਤੀ ਜਾਵੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: NDA ਦੀ ਜਿੱਤ ਦਾ ਦਾਰੋਮਦਾਰ ਭਾਜਪਾ 'ਤੇ, 'INDIA' ਦੀਆਂ ਉਮੀਦਾਂ ਸਹਿਯੋਗੀ ਦਲਾਂ 'ਤੇ

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ : ਚੌਕੀ ਇੰਚਰਾਜ ਘੁਬਾਇਆ

ਇਸ ਸਬੰਧੀ ਚੌਕੀ ਘੁਬਾਇਆ ਦੇ ਇੰਚਰਾਜ ਹਰਦੇਵ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੌਕੀ ਵਿਖੇ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਟਾਹਲੀ ਵਾਲਾ ’ਚ ਇਕ ਬਰਾਤ ਪੁੱਜੀ ਹੈ ਅਤੇ ਦੋਵਾਂ ਧਿਰਾਂ ਦਾ ਝਗੜਾ ਹੋ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News