ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼

Monday, Jul 22, 2024 - 06:32 PM (IST)

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚੰਨ ਚਾੜ੍ਹ ਗਈ ਸੱਜ-ਵਿਆਹੀ ਲਾੜੀ, CCTV ਦੇਖ ਸਹੁਰਿਆਂ ਦੇ ਉੱਡੇ ਹੋਸ਼

ਤਰਨਤਾਰਨ (ਰਮਨ) : ਸੱਜ-ਵਿਆਹੀ ਲਾਲ ਚੂੜੇ ਵਾਲੀ ਨੂੰਹ ਵੱਲੋਂ ਆਪਣੇ ਸਹੁਰੇ ਘਰੋਂ ਕਾਰ, ਢਾਈ ਲੱਖ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟੌਪਸ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਈਲ ਫੋਨ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਝਬਾਲ ਦੀ ਪੁਲਸ ਨੇ ਸੱਸ ਦੇ ਬਿਆਨਾਂ ਹੇਠ ਨੂੰਹ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਭਿੱਖੀਵਿੰਡ ਰੋਡ ਅੱਡਾ ਝਬਾਲ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਛੋਟੇ ਲੜਕੇ ਰਮਨਦੀਪ ਸਿੰਘ ਦਾ ਵਿਆਹ ਬੀਤੀ 23 ਜੂਨ ਨੂੰ ਕਰਮਜੀਤ ਕੌਰ ਪੁੱਤਰੀ ਸਰਵਣ ਸਿੰਘ ਵਾਸੀ ਦਬੁਰਜੀ ਅੰਮ੍ਰਿਤਸਰ ਨਾਲ ਹੋਇਆ ਸੀ, ਜਿਸ ਤੋਂ 2-3 ਦਿਨ ਬਾਅਦ ਹੀ ਨੂੰਹ ਕਰਮਜੀਤ ਕੌਰ ਆਪਣੇ ਪਤੀ ਰਮਨਦੀਪ ਸਿੰਘ ਨਾਲ ਦੁਰ-ਵਿਹਾਰ ਕਰਨ ਲੱਗ ਪਈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਪਤੀ ਨੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

ਬੀਤੀ 18 ਜੁਲਾਈ ਨੂੰ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਤਾਂ ਉਸ ਨੂੰ ਕਰਮਜੀਤ ਕੌਰ ਨੇ ਫੋਨ ਕੀਤਾ ਕਿ ਰਮਨਦੀਪ ਸਿੰਘ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਕੰਮ ’ਤੇ ਗਿਆ ਹੋਇਆ ਹੈ ਤਾਂ ਕੁਝ ਸਮੇਂ ਬਾਅਦ ਜਦੋਂ ਉਸ ਦਾ ਪਤੀ ਦਿਲਬਾਗ ਸਿੰਘ ਰਾਤ ਕਰੀਬ ਸਵਾ 8 ਵਜੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਨੂੰਹ ਕਰਮਜੀਤ ਕੌਰ ਘਰ ਵਿਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਘਰ ਦੇ ਕੈਮਰੇ ਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਕਰਮਜੀਤ ਕੌਰ ਆਪਣੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਵਨ ਸਿੰਘ ਵਾਸੀ ਦਬੁਰਜੀ ਅੰਮ੍ਰਿਤਸਰ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨਾਲ ਚਲੀ ਗਈ ਹੈ। ਘਰੋਂ ਜਾਂਦੇ ਸਮੇਂ ਉਹ ਸਾਡੀ ਕਾਰ ਤੋਂ ਇਲਾਵਾ ਢਾਈ ਲੱਖ ਰੁਪਏ ਦੀ ਨਕਦੀ, ਇਕ ਜੋੜੀ ਸੋਨੇ ਦੇ ਟੌਪਸ, ਦੋ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੇਨ ਅਤੇ ਇਕ ਮੋਬਾਈਲ ਲੈ ਗਏ ਹਨ।

ਇਹ ਵੀ ਪੜ੍ਹੋ : ਘਰ 'ਚ ਮੌਜੂਦ ਇਕੱਲੀ ਭੈਣ ਨੇ ਕੀਤੀ ਖ਼ੁਦਕੁਸ਼ੀ, ਅੱਠ ਪੰਨ੍ਹਿਆ ਦਾ ਸੁਸਾਈਡ ਨੋਟ ਪੜ੍ਹ ਉੱਡੇ ਪਰਿਵਾਰ ਦੇ ਹੋਸ਼

ਇਸ ਸਬੰਧੀ ਥਾਣਾ ਝਬਾਲ ਦੇ ਏ. ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨੂੰ ਕਰਮਜੀਤ ਕੌਰ ਪੁੱਤਰੀ ਸਰਵਨ ਸਿੰਘ, ਉਸ ਦੇ ਭਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਵਨ ਸਿੰਘ, ਸੋਨੀਆ ਪਤਨੀ ਸਵਰਨ ਸਿੰਘ ਵਾਸੀ ਸੁਲਤਾਨਵਿੰਡ ਗੇਟ ਅੰਮ੍ਰਿਤਸਰ, ਸਵਰਨ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੁਲਸ ਲਈ ਸਿਰਦਰਦੀ ਬਣੀ ਮਸ਼ਹੂਰ ਚਿੱਟੇ ਵਾਲੀ ਭਾਬੀ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News