3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼

Saturday, Aug 21, 2021 - 06:31 PM (IST)

3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼

ਲੁਧਿਆਣਾ (ਜ.ਬ.) : ਬਲੋਕੀ ਦੇ ਨੇਤਾ ਜੀ ਨਗਰ ਵਿਚ ਆਪਣੇ ਸਹੁਰੇ ਘਰ ਆਏ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲੇਰਕੋਟਲਾ ਦੇ 23 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਦੀ ਮੌਤ ਸਬੰਧੀ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਹੈਬੋਵਾਲ ਥਾਣਾ ਮੁਖੀ ਸਬ-ਇੰਸਪੈਕਟਰ ਨੀਰਜ ਚੌਧਰੀ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਲਵਪ੍ਰੀਤ ਦਾ ਕਰੀਬ 3 ਮਹੀਨੇ ਪਹਿਲਾਂ ਇਕ ਡਾਕਟਰ ਦੀ ਬੇਟੀ ਨਾਲ ਵਿਆਹ ਹੋਇਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਹੀ 10 ਸਤੰਬਰ ਨੂੰ ਵਿਦੇਸ਼ ਜਾਣਾ ਸੀ, ਜਿਸ ਕਾਰਨ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਸਹੁਰੇ ਆਇਆ ਸੀ। ਉਹ ਲੁਧਿਆਣਾ ਵਿਚ ਹੀ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਉਜਾੜੇ ਪਿਆ ਪਰਿਵਾਰ, ਨਵ-ਵਿਆਹੇ ਜੋੜੇ ਨੇ ਚੁੱਕਿਆ ਖੌਫ਼ਨਾਕ ਕਦਮ

ਦੱਸਿਆ ਜਾਂਦਾ ਹੈ ਕਿ ਦੁਪਹਿਰ ਤਕਰੀਬਨ 2 ਵਜੇ ਉਹ ਬਾਥਰੂਮ ਵਿਚ ਗਿਆ। ਕਾਫੀ ਦੇਰ ਤੱਕ ਬਾਹਰ ਨਾ ਆਇਆ। ਇਸ ’ਤੇ ਸਹੁਰੇ ਵਾਲੇ ਉਸ ਨੂੰ ਦੇਖਣ ਗਏ। ਉਹ ਬਾਥਰੂਮ ਵਿਚ ਮੂਧੇ ਮੂੰਹ ਡਿੱਗਿਆ ਪਿਆ ਸੀ। ਸੂਤਰਾਂ ਨੇ ਦੱਸਿਆ ਕਿ ਉਸ ਕੋਲ ਕੁਝ ਇਤਰਾਜ਼ਯੋਗ ਸਾਮਾਨ ਪਿਆ ਹੋਇਆ ਸੀ। ਉਸ ਨੂੰ ਤੁਰੰਤ ਦਯਾਨੰਦ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁੱਝ ਸਮੇਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਸੂਤਰਾਂ ਨੇ ਮੌਤ ਦਾ ਕਾਰਨ ਨਸ਼ੇ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬਿਆਨ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਦੋ ਬੱਚਿਆਂ ਦੇ ਪਿਓ ਵਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ, ਫੜੇ ਜਾਣ ਦੇ ਡਰੋਂ 14 ਫੁੱਟ ਉੱਚੀ ਕੰਧ ਤੋਂ ਮਾਰੀ ਛਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News