ਵਿਆਹੁਤਾ ਦੀ ਸ਼ਿਕਾਇਤ ''ਤੇ ਪਤੀ ਖਿਲਾਫ ਮਾਮਲਾ ਦਰਜ
Saturday, Dec 21, 2019 - 06:46 PM (IST)
![ਵਿਆਹੁਤਾ ਦੀ ਸ਼ਿਕਾਇਤ ''ਤੇ ਪਤੀ ਖਿਲਾਫ ਮਾਮਲਾ ਦਰਜ](https://static.jagbani.com/multimedia/2019_12image_13_44_133714957court.jpg)
ਲੁਧਿਆਣਾ (ਵਰਮਾ) : ਮੋਨਿਕਾ ਵਾਸੀ ਗੋਪਾਲ ਨਗਰ ਹੈਬੋਵਾਲ ਕਲਾਂ ਨੇ ਥਾਣਾ ਵੁਮੈਨ ਸੈਲ ਦੀ ਪੁਲਸ ਨੂੰ ਆਪਣੇ ਪਤੀ, ਸੱਸ, ਸਹੁਰੇ, ਨਾਨੀ ਸੱਸ ਖਿਲਾਫ 30 ਨਵੰਬਰ 2018 ਨੂੰ ਲਿਖਤੀ ਸ਼ਿਕਾਇਤ 'ਚ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਜਾਂਚ ਅਧਿਕਾਰੀ ਏ.ਐਸ.ਆਈ. ਸੁਖਦੇਵ ਸਿੰਘ ਨੇ ਪੀੜਤ ਵੱਲੋਂ ਜੋ ਪੁਲਸ ਨੂੰ ਲਿਖਤੀ ਸ਼ਿਕਾਇਤ 'ਚ ਆਪਣੇ ਸਹੁਰਿਆਂ ਖਿਲਾਫ ਦੋਸ਼ ਲਗਾਏ ਸਨ, ਜਾਂਚ 'ਤੇ ਕੇਵਲ ਪੀੜਤ ਦੇ ਪਤੀ ਬੰਟੀ ਖਿਲਾਫ ਹੀ ਦਾਜ ਪਤਾੜਨਾ ਦਾ ਕੇਸ ਦਰਜ ਕੀਤਾ ਹੈ।
ਮੋਨਿਕਾ ਨੇ ਆਪਣੇ ਸਹੁਰਿਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦਾ ਵਿਆਹ 24 ਨਵੰਬਰ 2017 ਨੂੰ ਗੁਰੂ ਤੇਗਬਹਾਦਰ ਨਗਰ ਨਿਊ ਸ਼ਿਮਲਾਪੁਰੀ ਨਾਲ ਬੜੀ ਧੂਮਧਾਮ ਨਾਲ ਹੋਇਆ ਸੀ। ਵਿਆਹ ਦੇ ਸੱਤ ਦਿਨ ਬਾਅਦ ਮੇਰੇ ਸਹੁਰਿਆਂ ਨੇ ਮੈਨੂੰ ਦਾਜ ਘੱਟ ਲਿਆਉਣ ਲਈ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕਰਕੇ ਬਾਹਰ ਕੱਢ ਦਿੱਤਾ। ਪੀੜਤ ਦੇ ਪਿਤਾ ਭੰਵਰ ਸਿੰਘ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਅਸੀਂ ਪੁਲਸ ਸਟੇਸ਼ਨ। ਮੋਨਿਕਾਂ ਨੇ ਆਪਣੇ ਪਤੀ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੇ ਪਤੀ ਦੇ ਕਿਸੇ ਲੜਕੀ ਨਾਲ ਨਜਾਇਜ਼ ਸਬੰਧ ਹਨ, ਜਿਸ ਕਾਰਨ ਉਹ ਆਪਣੇ ਘਰ ਦੇ ਵਾਲਿਆਂ ਕਹਿਣ 'ਤੇ ਮੇਰੇ ਨਾਲ ਕੁੱਟਮਾਰ ਕਰਦਾ ਸੀ ਅਤੇ ਆਪਣੇ ਘਰ ਵਸਾਉਣ ਲਈ ਆਪਣੇ ਸਹੁਰਿਆਂ ਦਾ ਜ਼ੁਲਮ ਸਹਿੰਦੀ ਰਹੀ।