ਵਿਆਹ ਦਾ ਝਾਂਸਾ ਦੇ ਕੇ 2 ਸਾਲ ਕਰਦਾ ਰਿਹਾ ਸਰੀਰਕ ਸ਼ੋਸ਼ਣ, ਪੁਲਸ ਨੇ ਦਰਜ ਕੀਤਾ ਮਾਮਲਾ
Sunday, Sep 11, 2022 - 05:47 PM (IST)
ਸਾਹਨੇਵਾਲ (ਜਗਰੂਪ) : ਇਕ ਲੜਕੀ ਨੂੰ 2 ਸਾਲ ਤੱਕ ਲਗਾਤਾਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਨੌਜਵਾਨ ਖ਼ਿਲਾਫ ਥਾਣਾ ਜਮਾਲਪੁਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਲਗਾਤਾਰ ਥਾਣੇ ਦੇ ਚੱਕਰ ਕੱਟਣ ਤੋਂ ਬਾਅਦ ਆਖਿਰ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ 23 ਸਾਲਾ ਲੜਕੀ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ 2020 ’ਚ ਉਸਦੀ ਦੋਸਤੀ ਘੁਮਾਰ ਮੰਡੀ ਦੀ ਆਟਾ ਚੱਕੀ ਵਾਲੀ ਗਲੀ ਦੇ ਰਹਿਣ ਵਾਲੇ ਪ੍ਰਭਪ੍ਰੀਤ ਸਿੰਘ ਪੁੱਤਰ ਬੇਦੂ ਨਾਲ ਹੋ ਗਈ। ਇਸ ਦੌਰਾਨ ਪ੍ਰਭਪ੍ਰੀਤ ਨੇ ਉਸਨੂੰ ਲਗਾਤਾਰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ, ਜਦੋਂ ਪੀੜਤਾ ਨੇ ਉਸ ਉਪਰ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਤਾਂ ਉਹ ਟਾਲ-ਮਟੋਲ ਕਰਨ ਲੱਗਾ।
ਇਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਲਖਵਿੰਦਰ ਮਸੀਹ ਨੇ ਗੱਲ ਕਰਨ ’ਤੇ ਦੱਸਿਆ ਕਿ ਪੁਲਸ ਨੇ ਲੜਕੀ ਦੀ ਮੁੱਢਲੀ ਸ਼ਿਕਾਇਤ ’ਤੇ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਪ੍ਰਭਪ੍ਰੀਤ ਖ਼ਿਲਾਫ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਹੈ ਪਰ ਮੁਲਜ਼ਮ ਫਰਾਰ ਚੱਲ ਰਿਹਾ ਹੈ।