ਮਾਮਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦਾ, ਦੋਸ਼ੀ ਲੜਕੀ ਛੱਡ ਕੇ ਫਰਾਰ

Thursday, Nov 23, 2017 - 04:11 PM (IST)

ਬੁਢਲਾਡਾ (ਬਾਂਸਲ) - ਕਾਲਜ 'ਚ ਪੜ੍ਹਦੀ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਮਾਮਲਾ 'ਚ ਪੁਲਸ ਨੇ ਮੁਲਜ਼ਮ ਤੇ ਦਬਾਅ ਬਣਾ ਕੇ 19 ਦਿਨਾਂ ਬਾਅਦ ਲੜਕੀ ਨੂੰ ਬਰਾਮਦ ਕਰ, ਜਿੱਥੇ ਮੁਲਜਮ ਨਾਬਾਲਗ ਨਾਲ ਲਗਾਤਾਰ ਜ਼ਬਰ-ਜ਼ਨਾਹ ਕਰਦਾ ਰਿਹਾ। 
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਪ੍ਰਇਵੇਟ ਕਾਲਜ 'ਚ ਪੜ੍ਹਦੀ ਨਾਬਾਲਗ ਲੜਕੀ ਨੂੰ ਪਵਨ ਕੁਮਾਰ 
ਪੁੱਤਰ ਜੈਲਾ ਸਿੰਘ ਵਾਸੀ ਪਿੰਡ ਸਹਿਜੜਾ(ਬਰਨਾਲਾ) ਭਜਾ ਕੇ ਲੈ ਗਿਆ ਸੀ, ਜਿੱਥੇ ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੀੜਤ ਲੜਕੀ ਨੇ ਦੱਸਿਆ ਕਿ ਓਪਰੋਕਤ ਵਿਅਕਤੀ ਵੱਖ-ਵੱਖ ਸਥਾਨਾਂ 'ਤੇ ਉਸ ਨੂੰ ਘੁਮਾਉਂਦਾ ਰਿਹਾ ਅਤੇ ਆਖਰੀ ਵਾਰ ਜੀਰਾ(ਫਿਰੋਜ਼ਪੁਰ) ਨੇੜੇ ਪਿੰਡ ਮਨਸੂਰਪੁਰਾ ਦੇਬਾ ਵਿਖੇ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਿਆ, ਜਿੱਥੇ ਉਸ ਨਾਲ ਉਹ ਜ਼ਬਰ-ਜ਼ਨਾਹ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਮੋਬਾਇਲ ਲੋਕੇਸ਼ਨ ਅਨੁਸਾਰ ਮੁਲਜ਼ਮ ਦੀ ਜ਼ੀਰਾ (ਫਿਰੋਜ਼ਪੁਰ) ਵਿਖੇ ਭਾਲ ਲਈ ਛਾਪਾਮਾਰੀ ਕੀਤੀ ਗਈ ਤਾਂ ਉੱਥੋਂ ਇਹ ਵਿਅਕਤੀ ਫਰਾਰ ਹੋ ਗਿਆ। ਪੁਲਸ ਦੇ ਦਬਾਅ ਕਾਰਨ ਬੀਤੇ ਦਿਨੀ 19 ਨਵੰਬਰ ਨੂੰ ਤਿਕੋਣੀ ਭੀਖੀ ਵਿਖੇ ਨਾਬਾਲਗ ਲੜਕੀ ਨੂੰ ਛੱਡ ਕੇ ਮੁਲਜ਼ਮ ਫਰਾਰ ਹੋ ਗਿਆ। ਪੁਲਸ ਨੇ ਲੜਕੀ ਨੂੰ ਮਾਨਯੋਗ ਅਦਾਲਤ ਰਾਹੀਂ ਵਾਰਸਾਂ ਹਵਾਲੇ ਸੌਪ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖਿਲਾਫ ਲੜਕੀ ਦੀ ਡਾਕਟਰੀ ਜਾਂਚ ਤੋਂ ਬਾਅਦ ਧਾਰਾ 376 ਅਧੀਨ ਧਾਰਾ ਦਾ ਵਾਧਾ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News