ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 4 ਖ਼ਿਲਾਫ਼ ਮਾਮਲਾ ਦਰਜ

Wednesday, Oct 27, 2021 - 05:18 PM (IST)

ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 4 ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਜਨਾਨੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ 376-ਡੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਜਨਾਨੀ ਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਘਰ ਵਿਚ ਸੁੱਤੇ ਪਏ ਸੀ। ਜਨਾਨੀ ਨੇ ਦੱਸਿਆ ਕਿ ਜਦ ਉਹ ਬਾਥਰੂਮ ਕਰਨ ਲਈ ਕਮਰੇ ਵਿਚੋਂ ਬਾਹਰ ਨਿਕਲੀ ਤਾਂ ਦੋਸ਼ੀ ਪ੍ਰੇਮ ਸਿੰਘ ਪੁੱਤਰ ਪੂਰਨ ਸਿੰਘ, ਮੰਗਲ ਸਿੰਘ ਪੁੱਤਰ ਪੂਰਨ ਸਿੰਘ ਤੇ ਰਿੰਕੂ ਪੁੱਤਰ ਮੰਗਤ ਸਿੰਘ ਇਕ ਦਮ ਘਰ ਅੰਦਰ ਆਏ ਤੇ ਉਸ ਨੂੰ ਪ੍ਰੇਮ ਸਿੰਘ ਨੇ ਫੜ ਲਿਆ ਤੇ ਤਿੰਨੇ ਜਾਣੇ ਧੱਕੇ ਨਾਲ ਉਸ ਨੂੰ ਖਾਲੀ ਪਈ ਜ਼ਮੀਨ (ਖੇਤ) ਵਿਚ ਲੈ ਗਏ ਤੇ ਤਿੰਨਾਂ ਨੇ ਜ਼ਬਰਦਸਤੀ ਬਲਾਤਕਾਰ ਕੀਤ ਤੇ ਇੰਨੇ ਨੂੰ ਦੋਸ਼ੀ ਜਸਪਾਲ ਵੀ ਆ ਗਿਆ ਜੋ ਇਨ੍ਹਾਂ ਨਾਲ ਰਲ ਗਿਆ ਤੇ ਇਨ੍ਹਾਂ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ।

ਪੀੜਤਾ ਨੇ ਦੱਸਿਆ ਕਿ ਉਸ ਨੂੰ ਇਲਾਜ ਲਈ ਉਸ ਦਾ ਪਤੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮਾਣਯੋਗ ਅਦਾਲਤ ਸੁਰੇਸ਼ ਕੁਮਾਰ ਗੋਇਲ ਏਸੀਜੀਐੱਮ, ਫਿਰੋਜ਼ਪੁਰ ਦੇ ਪੇਸ਼ ਹੋ ਕੇ ਲਿਖਤੀ ਦਰਖਾਸਤ ਦਿੱਤੀ ਜਿਸ ਵਿਚ ਜੱਜ ਸਾਹਿਬ ਨੇ ਸੀਨੀਅਰ ਮੈਡੀਕਲ ਅਫਸਰ ਫਿਰੋਜ਼ਪੁਰ ਸਿਵਲ ਹਸਪਤਾਲ ਨੂੰ ਮੈਡੀਕਲ ਚੈੱਕਅਪ ਕਰਨ ਬਾਰੇ ਲਿਖਿਆ ਤੇ ਮੁੱਖ ਅਫਸਰ ਥਾਣਾ ਸਦਰ ਫਿਰੋਜ਼ਪੁਰ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਨਾਲ ਜਾ ਕੇ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇ। ਇਸ ਮਾਮਲੇ ਦੀ ਜਾਚ ਕਰ ਰਹੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News