ਵਿਆਹ ਮੌਕੇ ਡੀ. ਜੇ. ''ਤੇ ਨੱਚਦਿਆਂ ਨਿੱਕੀ ਜਿਹੀ ਗੱਲ ''ਤੇ ਹੋਇਆ ਵਿਵਾਦ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

Monday, Jul 15, 2024 - 01:36 PM (IST)

ਵਿਆਹ ਮੌਕੇ ਡੀ. ਜੇ. ''ਤੇ ਨੱਚਦਿਆਂ ਨਿੱਕੀ ਜਿਹੀ ਗੱਲ ''ਤੇ ਹੋਇਆ ਵਿਵਾਦ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਕੁੰਡਿਆਂ ਵਿਚ ਡੀ. ਜੇ. 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤੂੰ-ਤੂੰ ਮੈਂ-ਮੈਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾ ਦਿੱਤਾ। ਜਿੱਥੇ ਇੱਕ ਧਿਰ ਵੱਲੋਂ ਗੁੱਸੇ 'ਚ ਆ ਕੇ ਦੂਜੀ ਧਿਰ ਦੇ ਘਰ ਉੱਪਰ ਅੰਨ੍ਹੇਵਾਹ ਇੱਟਾਂ-ਰੋੜਿਆ ਦਾ ਮੀਂਹ ਵਰ੍ਹਾ ਦਿੱਤਾ ਅਤੇ ਇੱਟਾਂ ਮਾਰ-ਮਾਰ ਕੇ ਘਰ ਦੀ ਭੰਨਤੋੜ ਕਰ ਦਿੱਤੀ। ਉਤੇ ਹੀ ਦੂਜੀ ਧਿਰ ਨੇ ਵੀ ਪਹਿਲੀ ਧਿਰ ਉੱਪਰ ਕਿਰਪਾਨਾ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਦੋ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਵਰ ਮਾਲਾ ਪਾਉਂਦਿਆਂ ਸਟੇਜ 'ਤੇ ਮੁੱਕਿਆ ਲਾੜਾ, ਚੀਕਾਂ ਮਾਰਦਾ ਰਹਿ ਗਿਆ ਪਰਿਵਾਰ, ਵੀਡੀਓ ਆਈ ਸਾਹਮਣੇ

ਦਰਅਸਲ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿਚ ਦੇਰ ਰਾਤ ਵਿਆਹ 'ਤੇ ਡੀ. ਜੇ. ਚੱਲ ਰਿਹਾ ਸੀ ਅਤੇ ਗਾਣੇ 'ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਤੜਕਸਾਰ ਹੁੰਦੇ ਹੀ ਦੋਵਾਂ ਧਿਰਾਂ ਵੱਲੋਂ ਇਕ ਦੂਜੇ 'ਤੇ ਹਮਲਾ ਕਰ ਦਿੱਤਾ ਗਿਆ। ਇਕ ਧਿਰ ਵੱਲੋਂ ਅੰਨ੍ਹੇਵਾਹ ਇੱਟਾਂ ਨਾਲ ਦੂਜੀ ਧਿਰ ਦੇ ਘਰ ਉੱਪਰ ਮੀਂਹ ਵਰਾਇਆ ਗਿਆ ਅਤੇ ਭੰਨਤੋੜ ਕੀਤੀ ਗਈ। ਇਸ ਮਗਰੋਂ ਦੂਜੀ ਧਿਰ ਵੱਲੋਂ ਵੀ ਪਹਿਲੀ ਧਿਰ ਉੱਪਰ ਤੇਜ਼ਧਾਰ ਹਥਿਆਰਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਿਸ ਤਰ੍ਹਾਂ ਗੁੰਡਾਗਰਦੀ ਦਾ ਨੰਗਾ-ਨਾਚ ਹੋਇਆ ਇਸ ਨਾਲ ਪਿੰਡ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡਿਪੂ ਹੋਲਡਰਾਂ ਲਈ ਚੰਗੀ ਖ਼ਬਰ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News