ਪੁੱਤ ਦੇ ਵਿਆਹ ਲਈ ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰਿਆ ਹਾਦਸਾ, 4 ਮਹੀਨੇ ਦੇ ਬੱਚੇ ਸਣੇ 4 ਦੀ ਮੌਤ

12/17/2021 3:01:12 PM

ਡੇਰਾ ਬੱਸੀ : ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਡੇਰਾਬੱਸੀ ਨੇੜੇ ਬੁੱਧਵਾਰ ਰਾਤ ਅਰਟਿਗਾ ਅਤੇ ਸਵਿੱਫਟ ਕਾਰ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਐੱਨ. ਆਰ. ਆਈ. ਪਰਿਵਾਰ ਦੇ ਚਾਰ ਮਹੀਨੇ ਦੇ ਬੱਚੇ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਜਦਕਿ ਇਕ ਤਿੰਨ ਸਾਲ ਦੀ ਬੱਚੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਐਨ.ਆਰ.ਆਈ. ਪਰਿਵਾਰ ਦਾ ਚਾਰ ਮਹੀਨੇ ਦਾ ਬੱਚਾ ਅਤੇ ਦੋ ਔਰਤਾਂ ਸ਼ਾਮਲ ਹਨ। ਜਦਕਿ ਹਾਦਸੇ ਵਿਚ ਦੂਜੀ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਜਿਸ ਦੀ ਸ਼ਨਾਖ਼ਤ ਗੌਰਵ ਵਾਸੀ ਪਾਣੀਪਤ (ਹਰਿਆਣਾ) ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇਕ ਭਰਾ ਦੀ ਮੌਤ, ਦੂਜੇ ਦੀਆਂ ਕੱਟੀਆਂ ਗਈਆਂ ਲੱਤਾਂ ਤੇ ਬਾਂਹ

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਵਾਸੀ ਦਵਿੰਦਰ ਸਿੰਘ ਧਾਮੀ (57) ਹਾਲ ਵਾਸੀ ਮੁਹਾਲੀ ਨੇ ਦੱਸਿਆ ਕਿ ਉਹ ਕਿਰਾਏ ਦੀ ਟੈਕਸੀ ਵਿਚ ਆਪਣੀ ਪਤਨੀ, ਨੂੰਹ ਤੇ ਪੋਤਾ-ਪੋਤੀ ਨਾਲ ਹਰਿਆਣਾ ਤੋਂ ਵਿਆਹ ਸਮਾਗਮ ਵਿਚ ਹਿੱਸਾ ਲੈ ਕੇ ਲੰਘੀਂ ਰਾਤ ਵਾਪਸ ਆ ਰਹੇ ਸੀ। ਰਾਤ ਨੂੰ ਤਕਰੀਬਨ ਪੌਣੇ ਦੋ ਵਜੇ ਜਦੋਂ ਉਹ ਡੇਰਾਬੱਸੀ ਦੇ ਪਿੰਡ ਜਨੇਤਪੁਰ ਕੋਲ ਪਹੁੰਚੇ ਤਾਂ ਦੂਜੇ ਪਾਸੇ ਤੋਂ ਇਕ ਸਵਿਫ਼ਟ ਡਿਜ਼ਾਇਰ ਕਾਰ, ਜੋ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ, ਦਾ ਸੰਤੁਲਨ ਵਿਗੜ ਗਿਆ ਤੇ ਇਹ ਬੇਕਾਬੂ ਹੋ ਕੇ ਪਲਟ ਕੇ ਡਿਵਾਈਡਰ ਨੂੰ ਪਾਰ ਕਰਦਿਆਂ ਉਨ੍ਹਾਂ ਦੀ ਕਾਰ ਵਿਚ ਵੱਜ ਗਈ। ਹਾਦਸੇ ਵਿਚ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਧਾਮੀ (56), ਨੂੰਹ ਸ਼ਰਨਜੀਤ ਕੌਰ (33) ਪਤਨੀ ਗੁਰਪ੍ਰਤਾਪ ਸਿੰਘ ਤੇ ਚਾਰ ਮਹੀਨੇ ਦੇ ਪੋਤਰੇ ਅਜੈਬ ਸਿੰਘ ਦੀ ਮੌਤ ਹੋ ਗਈ। ਦਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਉਹ ਡਰਾਈਵਰ ਅਮਿਤ ਕੁਮਾਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ਅਤੇ ਪਿੱਛੇ ਬੈਠੀ ਉਸ ਦੀ ਤਿੰਨ ਸਾਲ ਦੀ ਪੋਤੀ ਹਰਲੀਵ ਕੌਰ ਜ਼ਖ਼ਮੀ ਹੋ ਗਏ ਜੋ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ : ਪਠਾਨਕੋਟ ’ਚ ਵੱਡੀ ਵਾਰਦਾਤ, ਸ਼ਰੇਆਮ ਬੇਰਹਿਮੀ ਨਾਲ ਕਤਲ ਕੀਤਾ ਨੌਜਵਾਨ

ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਮੁੰਡੇ ਦਾ ਵਿਆਹ ਸੀ ਜਿਸ ਕਾਰਨ ਉਹ ਪਰਿਵਾਰ ਸਮੇਤ ਮੁਹਾਲੀ ਆਇਆ ਸੀ। ਮੁੰਡੇ ਦੇ ਵਿਆਹ ਤੋਂ ਬਾਅਦ ਬੁੱਧਵਾਰ ਰਾਤ ਉਹ ਆਪਣੇ ਪਰਿਵਾਰ ਨਾਲ ਹਰਿਆਣਾ ਦੇ ਫਰੀਦਾਬਾਦ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਗਏ ਸੀ ਜਿਥੋਂ ਸ਼ਾਮਲ ਹੋਣ ਮਗਰੋਂ ਉਹ ਵਾਪਸ ਆ ਰਹੇ ਸੀ। ਜਦਕਿ ਦੂਜੀ ਗੱਡੀ ਵਿਚ ਦੋ ਜਣੇ ਸਵਾਰ ਸਨ। ਗੱਡੀ ਨੂੰ ਹਿਤਿਕ ਭੱਲਾ ਵਾਸੀ ਪ੍ਰੀਤ ਵਿਹਾਰ, ਪਾਣੀਪਤ ਹਰਿਆਣਾ ਚਲਾ ਰਿਹਾ ਸੀ ਜਿਸ ਦੇ ਨਾਲ ਮ੍ਰਿਤਕ ਗੌਰਵ ਬੈਠਾ ਸੀ। ਗੌਰਵ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੱਡੀ ਦਾ ਚਾਲਕ ਹਿਤਿਕ ਭੱਲਾ ਗੌਰਵ ਦੀ ਲਾਸ਼ ਨੂੰ ਹਸਪਤਾਲ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਦੋਵਾਂ ਕਾਰਾਂ ਦੇ ਪਰਖੱਚੇ ਉੱਡ ਗਏ।

ਇਹ ਵੀ ਪੜ੍ਹੋ : ਮਾਤਾ-ਪਿਤਾ ਨੂੰ ਆਪਸ ’ਚ ਲੜਦਿਆਂ ਨੂੰ ਰੋਕਣ ’ਤੇ ਪਿਉ ਨੇ ਪੁੱਤ ਦੇ ਮਾਰੀ ਗੋਲੀ

ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਜ਼ਖ਼ਮੀਆਂ ਨੂੰ ਕਾਰਾਂ ਵਿਚੋਂ ਬਾਹਰ ਕੱਢ ਕੇ ਨੇੜੇ ਸਥਿਤ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀਆਂ ਨੂੰ ਦਾਖ਼ਲ ਕਰ ਲਿਆ। ਮਾਮਲੇ ਦੇ ਪੜਤਾਲੀਆ ਅਫਸਰ ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਫ਼ਰਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਾਰ ਵਿਚੋਂ ਹੁੱਕਾ ਸਣੇ ਹੋਰ ਨਸ਼ੇ ਦਾ ਸਾਮਾਨ ਵੀ ਮਿਲਿਆ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਦਾਅ, ਇਸ ਫਾਰਮੂਲੇ ਨਾਲ ਮੈਦਾਨ ’ਚ ਉਤਰਨ ਦੀ ਤਿਆਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News