ਲੁਧਿਆਣਾ 'ਚ ਵਿਆਹ ਕਰਾਉਣ ਆਏ ਰੋਹਤਕ ਦੇ ਲਾੜਿਆਂ ਨਾਲ ਜੋ ਹੋਇਆ, ਉੱਡੇ ਸਭ ਦੇ ਹੋਸ਼

Wednesday, Nov 16, 2022 - 01:07 PM (IST)

ਲੁਧਿਆਣਾ (ਵਿਜੇ) : ਹਰਿਆਣਾ ਦੇ ਰੋਹਤਕ ਤੋਂ ਵਿਆਹ ਕਰਵਾਉਣ ਆਏ ਤਿੰਨ ਲਾੜਿਆਂ ਦੇ ਉਸ ਵੇਲੇ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਆਹ ਕਰਾਉਣ ਦੇ ਨਾਂ 'ਤੇ ਵਿਚੋਲੇ ਨੇ ਉਨ੍ਹਾਂ ਨਾਲ ਠੱਗੀ ਮਾਰ ਲਈ ਹੈ। ਵਿਚੋਲੇ ਨੇ ਪਹਿਲਾਂ ਲਾੜਿਆਂ ਤੋਂ ਵਿਆਹ ਕਰਵਾਉਣ ਦੇ ਨਾਂ 'ਤੇ ਡੇਢ ਲੱਖ ਰੁਪਏ ਲਏ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਫੋਨ 'ਤੇ ਵਿਆਹ ਸਬੰਧੀ ਲੁਧਿਆਣਾ ਦੇ ਰਾਜੂ ਨਾਂ ਦੇ ਵਿਅਕਤੀ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ 'ਚ 3 ਮੁੰਡਿਆਂ ਦੇ ਵਿਆਹ ਕਰਾਉਣੇ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਮਾਨ ਸਰਕਾਰ ਨੇ ਲਾਗੂ ਕੀਤਾ ਨਵਾਂ ਫਾਰਮੂਲਾ

ਦੋਸ਼ੀ ਰਾਜੂ ਨੇ ਕਿਹਾ ਸੀ ਕਿ ਫਗਵਾੜਾ ਦੇ ਅਨਾਥ ਆਸ਼ਰਮ 'ਚ ਉਸ ਦੀ ਜਾਣ-ਪਛਾਣ ਹੈ, ਜੋ ਕਿ ਕੁੜੀਆਂ ਦੇ ਵਿਆਹ ਵੀ ਕਰਾਉਂਦੇ ਹਨ ਪਰ ਇਸ ਲਈ ਰਜਿਸਟ੍ਰੇਸ਼ਨ ਫ਼ੀਸ ਹੁੰਦੀ ਹੈ। ਇਸ ਤਰ੍ਹਾਂ ਉਸ ਨੇ ਇਕ ਲਾੜੇ ਤੋਂ 50 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਲੁਧਿਆਣਾ 'ਚ ਵਿਆਹ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਫਿਰ ਫਗਵਾੜਾ ਤੋਂ ਕੁੜੀਆਂ ਲਿਆ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹਥਿਆਰ ਲੈ ਕੇ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ, CCTV 'ਚ ਕੈਦ ਹੋਇਆ ਖ਼ੌਫ਼ਨਾਕ ਵਾਕਿਆ (ਤਸਵੀਰਾਂ)

ਸੋਮਵਾਰ ਨੂੰ ਰਾਜੂ ਨੇ ਇਨ੍ਹਾਂ ਲੋਕਾਂ ਨੂੰ ਲੁਧਿਆਣਾ ਬੁਲਾ ਲਿਆ ਸੀ ਅਤੇ ਕਿਹਾ ਸੀ ਕਿ ਉਹ ਰਜਿਸਟ੍ਰੇਸ਼ਨ ਤੋਂ ਬਾਅਦ ਵਿਆਹ ਕਰਵਾ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਨੇ ਸਾਰੇ ਲੋਕਾਂ ਨੂੰ ਲੁਧਿਆਣਾ ਦੇ ਇਕ ਹੋਟਲ 'ਚ ਠਹਿਰਾਇਆ ਅਤੇ ਤਿੰਨਾਂ ਕੋਲੋਂ ਡੇਢ ਲੱਖ ਰੁਪਏ ਲੈ ਕੇ ਚਲਾ ਗਿਆ ਅਤੇ ਫਿਰ ਵਾਪਸ ਨਹੀਂ ਆਇਆ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News