ਪੈਸਾ ਕਮਾਉਣ ਦੀ ਦੌੜ 'ਚ ਸਜੀ 'ਨੇਕੀ ਦੀ ਹੱਟ' (ਵੀਡੀਓ)

06/06/2018 2:04:33 PM

ਮੋਗਾ (ਬਿਊਰੋ) - ਅੱਜ ਦੇ ਦੌਰ 'ਚ ਜਿੱਥੇ ਬਾਜ਼ਾਰਾਂ 'ਚ ਵੱਡੀਆਂ-ਵੱਡੀਆਂ ਦੁਕਾਨਾਂ ਲੋਕਾਂ ਨੂੰ ਲੁਭਾਉਣ ਲਈ ਲਗਾਈਆਂ ਜਾਂਦੀਆਂ ਹਨ, ਉੱਥੇ ਹੀ ਮੋਗਾ 'ਚ ਲੱਗੀ ਨੇਕੀ ਦੀ ਹੱਟ 'ਚ ਲੋੜਵੰਦ ਲੋਕਾਂ ਨੂੰ ਮੁੱਫਤ ਸਾਮਾਨ ਵੰਡਿਆ ਗਿਆ। ਦੱਸਣਯੋਗ ਹੈ ਕਿ ਇਹ ਨੇਕੀ ਦੀ ਹੱਟ ਮੋਗਾ ਦੇ ਸਮਾਜ ਸੇਵੀ ਗਗਨ ਨੇ ਗਰੀਬਾਂ ਲਈ ਖੋਲ੍ਹੀ ਹੈ। ਇਸ ਹੱਟ 'ਚ ਗਰੀਬਾਂ ਤੇ ਲੋੜਵੰਦ ਲੋਕਾਂ ਦੇ ਲਈ ਜ਼ਰੂਰਤ ਦਾ ਸਾਮਾਨ ਸਜਾ ਦਿੱਤਾ ਜਾਂਦਾ ਹੈ ਅਤੇ ਉਹ ਆਪਣੀ ਲੋੜ ਅਨੁਸਾਰ ਸਾਮਾਨ ਲੈ ਲੈਂਦੇ ਹਨ।
ਪਤਾ ਲੱਗਾ ਹੈ ਕਿ ਪਹਿਲੇ ਦਿਨ ਇਸ ਹੱਟ ਵਿਚ ਨਵੇਂ ਤੇ ਪੁਰਾਣੇ ਕੱਪੜੇ, ਬੂਟ ਆਦਿ ਲੋਕਾਂ ਨੂੰ ਵੰਡੇ ਗਏ। ਇਸ ਦੌਰਾਨ ਗਗਨ ਨੋਹਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਹੱਟ ਵਿਚ ਯੋਗਦਾਨ ਪਾ ਕੇ ਗਰੀਬਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ ਤਾਂਕਿ ਇਹ ਹੱਟ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹੇ।


Related News