ਗੁਰੂਹਰਸਹਾਏ ਸ਼ਹਿਰ ਦੇ 7 ਘੰਟੇ ਬਾਅਦ ਖੁੱਲੇ ਸਾਰੇ ਬਾਜ਼ਾਰ, ਲੋਕਾਂ ਨੇ ਕੀਤੀ ਖ਼ਰੀਦਦਾਰੀ
Friday, Aug 21, 2026 - 03:36 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦਾ ਅਸਰ ਗੁਰੂਹਰਸਹਾਏ ਤੇ ਆਸ-ਪਾਸ ਇਲਾਕੇ 'ਚ ਦੇਖਣ ਨੂੰ ਮਿਲਿਆ। ਪੂਰਾ ਸ਼ਹਿਰ ਅਤੇ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸ਼ਹਿਰ ਗੋਲੂ ਕਾ ਮੋੜ ਤੇ ਆਸ-ਪਾਸ ਦੇ ਇਲਾਕੇ ਪੂਰਨ ਤੌਰ 'ਤੇ ਬੰਦ ਰਹੇ ਜੱਥੇਬੰਦੀਆਂ ਵੱਲੋਂ ਸਵੇਰੇ ਹੀ ਸ਼ਹਿਰ ਅੰਦਰ ਅਮਨ-ਸ਼ਾਂਤੀ ਨੂੰ ਲੈ ਕੇ ਮਾਰਚ ਕੱਢਿਆ ਗਿਆ।
ਜੱਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਅਤੇ 7 ਘੰਟੇ ਸਾਰਾ ਪੰਜਾਬ ਬੰਦ ਰਿਹਾ। ਸ਼ਹਿਰ ਬੰਦ ਹੋਣ ਨਾਲ ਇਸ ਤਰ੍ਹਾਂ ਲੱਗ ਰਿਹਾ ਹੈ ਕੇ ਜਿਵੇਂ ਜ਼ਿੰਦਗੀ ਥੰਮ ਗਈ ਹੋਵੇ। ਜਿਵੇਂ ਹੀ 2 ਵਜੇ ਅਤੇ ਦੁਕਾਨਦਾਰਾਂ ਨੇ 7 ਘੰਟਿਆ ਬਾਅਦ ਆਪਣੀਆਂ-ਆਪਣੀਆਂ ਦੁਕਾਨਾਂ ਖੋਲ੍ਹੀਆਂ ਅਤੇ ਲੋਕਾਂ ਵੱਲੋਂ ਵੀ ਖੂਬ ਖਰੀਦਦਾਰੀ ਕੀਤੀ ਗਈ ਅਤੇ ਬਾਜ਼ਾਰ 'ਚ ਮਾਹੌਲ ਆਮ ਦਿਨਾਂ ਵਾਂਗ ਹੀ ਬਣ ਗਿਆ ਅਤੇ ਸਾਰੇ ਬਜ਼ਾਰਾਂ 'ਚ ਭੀੜ ਦੇਖਣ ਨੂੰ ਮਿਲੀ।
