ਡਾਕਟਰ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਤਿੰਨ ਨੌਜਵਾਨਾਂ ਨੂੰ ਭੇਜਿਆ ਜੇਲ੍ਹ
Thursday, Sep 17, 2026 - 06:11 PM (IST)
ਅਬੋਹਰ (ਸੁਨੀਲ) : ਖੂਈਆਂ ਸਰਵਰ ਥਾਣੇ ਦੀ ਪੁਲਸ ਨੇ ਹਾਲ ਹੀ ਵਿਚ ਨੇੜਲੇ ਪਿੰਡ ਗਿੱਦੜਾਂਵਾਲੀ ਵਾਸੀ ਇਕ ਪਸ਼ੂ ਡਾਕਟਰ ਦੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਮਨੀਸ਼ ਕੁਮਾਰ ਪੁੱਤਰ ਮੋਤੀ ਰਾਮ, ਸਾਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗਿੱਦੜਾਂਵਾਲੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਨਿਆਂਇਕ ਮੈਜਿਸਟਰੇਟ ਨੇ ਤਿੰਨਾਂ ਨੂੰ ਜੇਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਰਮਨਦੀਪ ਸਿੰਘ ਪੁੱਤਰ ਦਿਆਲ ਸਿੰਘ ਨੇ ਕਿਹਾ ਕਿ ਉਸਦੇ ਭਰਾ ਅਮਨਦੀਪ ਜੋ ਕਿ ਇਕ ਪਸ਼ੂ ਡਾਕਟਰ ਸੀ। ਉਸਦਾ ਪਿੰਡ ਦੇ ਹੀ ਮਨੀਸ਼ ਕੁਮਾਰ, ਸਾਜਨ ਅਤੇ ਜਗਮੀਤ ਸਿੰਘ ਨੇ ਪਟਿਆਲਾ ਖੇਤਰ ਦੇ ਉਪ ਮੰਡਲ ਅਧਿਕਾਰੀ ਅਤੇ ਪਿੰਡ ਵਾਸੀ ਦੇ ਖੇਤ ਵਿਚ ਬਣੀ ਕੋਠੀ ਵਿਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ।
ਪੁਲਸ ਨੇ ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨਾਂ ਨੌਜਵਾਨਾਂ ਵਿਰੁੱਧ ਬੀਐਨਐਸ ਦੀ ਧਾਰਾ 103 ਅਤੇ 3(5) ਦੇ ਤਹਿਤ ਮਾਮਲਾ ਦਰਜ ਕੀਤਾ ਸੀ।
