ਪੰਜਾਬ ''ਚ ਵੀ ਦਿੱਲੀ ਵਰਗੇ ਹਾਦਸੇ ਦਾ ਖ਼ਤਰਾ! ਕਈ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੋ ਰਿਹੈ ਖਿਲਵਾੜ
Monday, Aug 05, 2024 - 12:59 PM (IST)
ਲੁਧਿਆਣਾ (ਹਿਤੇਸ਼): ਦਿੱਲੀ ਦੇ ਕੋਚਿੰਗ ਸੈਂਟਰ ਵਿਚ ਪਾਣੀ ਇਕੱਠਾ ਹੋਣ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋਣ ਮਗਰੋਂ ਲੁਧਿਆਣਾ ਪ੍ਰਸ਼ਾਸਨ ਵੀ ਹਰਕਤ ਵਿਚ ਹੈ। ਪਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਮਹਾਨਗਰ ਵਿਚ ਬੇਸਮੈਂਟ ਦੀ ਜਗ੍ਹਾ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਕਮਰਸ਼ੀਅਲ ਸਰਗਰਮੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਗਏ ਹਨ, ਉਸ ਮਗਰੋਂ ਫਾਇਰ ਬ੍ਰਿਗੇਡ ਵਿੰਗ ਦੀ ਟੀਮ ਨੇ ਤਾਂ ਫੀਲਡ ਵਿਚ ਉਤਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੇ ਮੁਕਾਬਲੇ ਬਿਲਡਿੰਗ ਬ੍ਰਾਂਚ ਵੱਲੋਂ ਕਾਗਜ਼ੀ ਕਾਰਵਾਈ ਹੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਦੋਸਤ ਨਾਲ ਗਿਆ ਪੁੱਤ ਨਹੀਂ ਪਰਿਤਆ ਘਰ, 5 ਦਿਨ ਬਾਅਦ ਮਿਲੀ ਖ਼ਬਰ ਨਾਲ ਦਹਿਲ ਗਿਆ ਪਰਿਵਾਰ
ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਦੇ ਹੁਕਮ ਲਾਗੂ ਕਰਨ ਲਈ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦੋਹਾਂ ਐੱਮ.ਟੀ.ਪੀ. ਦੀ ਡਿਊਟੀ ਲਗਾਈ ਗਈ ਹੈ, ਜਿਸ ਦੇ ਅਧਾਰ 'ਤੇ ਜ਼ੋਨ ਬੀ ਦੇ ਏ.ਟੀ.ਪੀ. ਸਾਰੇ ਇੰਸਪੈਕਟਰਾਂ ਨੂੰ ਚੈਕਿੰਗ ਕਰਨ ਦੇ ਨਾਲ ਹੀ ਬੇਸਮੈਂਟ ਦੀ ਜਗ੍ਹਾ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਕਮਰਸ਼ੀਅਲ ਸਰਗਰਮੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਦਕਿ ਜ਼ੋਨ ਏ ਵਿਚ ਇਹ ਜ਼ਿੰਮੇਵਾਰੀ ਇੰਸਪੈਕਟਰਾਂ ਦੀ ਬਜਾਏ ਸੇਵਦਾਰਾਂ ਨੂੰ ਮਿਲੀ ਹੈ ਤੇ ਸਿਰਫ਼ ਕੋਚਿੰਗ ਸੈਂਟਰ ਦੀ ਚੈਕਿੰਗ ਕਰਨ ਦਾ ਹੀ ਜ਼ਿਕਰ ਕੀਤਾ ਗਿਆ ਹੈ। ਪਰ ਹੁਣ ਤਕ ਦੋਹਾਂ ਜ਼ੋਨ ਵਿਚ ਇਸ ਤਰ੍ਹਾਂ ਦੀ ਕੋਈ ਚੈਕਿੰਗ ਕਰਨ ਦੀ ਗੱਲ ਸਾਹਮਣੇ ਨਹੀਂ ਆਈ। ਇਸੇ ਤਰ੍ਹਾਂ ਜ਼ੋਨ ਸੀ ਤੇ ਡੀ ਦੇ ਇੰਸਪੈਕਟਰਾਂ ਨੂੰ ਇਸ ਸਬੰਧੀ ਕੋਈ ਸਰਕੁਲਰ ਜਾਰੀ ਹੋਣ ਦਾ ਇੰਤਜ਼ਾਰ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਜੇਲ੍ਹ ਤੋਂ ਕੈਦੀਆਂ ਨੂੰ ਭੇਜਿਆ ਜਾ ਰਿਹੈ ਸ੍ਰੀ ਗੋਇੰਦਵਾਲ ਸਾਹਿਬ ਸੈਂਟਰਲ ਜੇਲ੍ਹ, ਸਾਹਮਣੇ ਆਈ ਵੱਡੀ ਵਜ੍ਹਾ
4 ਦਿਨ ਬਾਅਦ ਖ਼ਤਮ ਹੋ ਜਾਵੇਗੀ ਡੈੱਡਲਾਈਨ
ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਨਗਰ ਨਿਗਮ ਦੇ ਨਾਲ ਇੰਪਰੂਵਮੈਂਟ ਟਰੱਸਟ, ਗਲਾਡਾ ਪੀ.ਡਬਲਿਊ.ਡੀ. ਨੂੰ ਵੀ ਆਪਣੇ ਇਲਾਕੇ ਵਿਚ ਸਥਿਤ ਬਿਲਡਿੰਗਾਂ ਦੀ ਬੇਸਮੈਂਟ ਦੀ ਜਗ੍ਹਾ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਕਰਮਸ਼ੀਅਲ ਸਰਗਰਮੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਹੈ। ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਇਕ ਹਫ਼ਤੇ ਦੀ ਡੈੱਡਲਾਈਨ ਫ਼ਿਕਸ ਕੀਤੀ ਗਈ ਹੈ, ਜਿਸ ਵਿਚੋਂ 4 ਦਿਨ ਦਾ ਸਮਾਂ ਨਿਕਲ ਗਿਆ ਹੈ ਤੇ ਸਿਰਫ਼ ਫਾਇਰ ਬ੍ਰਿਗੇਡ ਵੱਲੋਂ ਉਸ ਹੁਕਮ ਮੁਤਾਬਕ ਚੈਕਿੰਗ ਸ਼ੁਰੂ ਕੀਤੀ ਗਈ ਹੈ। ਪਰ ਬਾਕੀ ਵਿਭਾਗਾਂ ਵੱਲੋਂ ਅਜੇ ਤਕ ਇਸ ਮਾਮਲੇ ਵਿਚ ਕੋਈ ਪਹਿਲ ਕਰਨ ਦੀ ਸੂਚਨਾ ਨਹੀਂ ਮਿਲੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8