ਅੱਜ ਦੁਪਹਿਰ ਤੋਂ ਰਾਤ 1 ਵਜੇ ਤੱਕ ਕਈ ਸੜਕਾਂ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ Advisory

Friday, Sep 04, 2026 - 12:43 PM (IST)

ਅੱਜ ਦੁਪਹਿਰ ਤੋਂ ਰਾਤ 1 ਵਜੇ ਤੱਕ ਕਈ ਸੜਕਾਂ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ Advisory

ਚੰਡੀਗੜ੍ਹ (ਸੁਸ਼ੀਲ) : ਜਨਮ ਅਸ਼ਟਮੀ ਸਮਾਰੋਹਾਂ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਸ਼ਹਿਰ ’ਚ ਕਈ ਥਾਵਾਂ ’ਤੇ ਸੜਕਾਂ ਬੰਦ ਰਹਿਣਗੀਆਂ, ਜਦੋਂ ਕਿ ਕੁੱਝ ਮਾਰਗਾਂ ’ਤੇ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ। ਜਨਮ ਅਸ਼ਟਮੀ ਸਮਾਰੋਹਾਂ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰ 12 ਤੋਂ ਸ਼ਨੀਵਾਰ ਰਾਤ 1 ਵਜੇ ਤੱਕ ਸ਼ਹਿਰ ਦੇ ਦੋ ਪ੍ਰਮੁੱਖ ਇਲਾਕਿਆਂ ’ਚ ਆਵਾਜਾਈ ਨਿਯੰਤਰਿਤ ਰਹੇਗੀ। ਸੈਕਟਰ-36 ਸਥਿਤ ਇਸਕਾਨ ਮੰਦਰ ’ਚ ਜਨਮ ਅਸ਼ਟਮੀ ਸਮਾਰੋਹ ਦੇ ਚੱਲਦਿਆਂ ਦੱਖਣ ਮਾਰਗ ’ਤੇ ਕਿਸਾਨ ਭਵਨ ਚੌਂਕ, ਭਾਵ ਸੈਕਟਰ-22/23-35/36 ਚੌਂਕ ਤੋਂ ਬੱਤਰਾ ਚੌਂਕ, ਭਾਵ ਸੈਕਟਰ-23/24-36/37 ਚੌਕ ਤੱਕ ਆਵਾਜਾਈ ਨਿਯੰਤਰਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਇਸੇ ਤਰ੍ਹਾਂ ਸੈਕਟਰ-20 ਦੇ ਮੰਦਰਾਂ ’ਚ ਹੋਣ ਵਾਲੇ ਜਨਮ ਅਸ਼ਟਮੀ ਸਮਾਰੋਹਾਂ ਨੂੰ ਦੇਖਦਿਆਂ ਸੈਕਟਰ-20/21 ਲਾਈਟ ਪੁਆਇੰਟ ਤੋਂ ਸੈਕਟਰ-20/30 ਲਾਈਟ ਪੁਆਇੰਟ ਤੱਕ ਵੀ ਆਵਾਜਾਈ ਨਿਯੰਤਰਿਤ ਰਹੇਗੀ।
ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਵਾਹਨ ਖੜ੍ਹੇ ਕਰੋ
ਟ੍ਰੈਫਿਕ ਪੁਲਸ ਨੇ ਪ੍ਰੋਗਰਾਮਾਂ ’ਚ ਆਉਣ ਵਾਲੇ ਮਹਿਮਾਨਾਂ, ਸੱਦੇ ਗਏ ਲੋਕਾਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ। ਸਾਈਕਲ ਟਰੈਕ, ਪੈਦਲ ਮਾਰਗ ਤੇ ਨੋ-ਪਾਰਕਿੰਗ ਖੇਤਰ ’ਚ ਵਾਹਨ ਖੜ੍ਹਾ ਕਰਨ ਜਾਂ ਚਲਾਉਣ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ DA ਮਾਮਲੇ ਦੀ ਸੁਣਵਾਈ ਟਲੀ, ਮੁਲਾਜ਼ਮਾਂ ਨੂੰ ਕਰਨਾ ਪਵੇਗਾ ਇੰਤਜ਼ਾਰ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਟੋ ਕਰਕੇ ਹਟਾਇਆ ਜਾ ਸਕਦਾ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਮਾਰਗਾਂ ’ਤੇ ਜਾਣ ਤੋਂ ਬਚਣ ਤੇ ਆਵਾਜਾਈ ਦੀ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News