ਚੰਡੀਗੜ੍ਹ ਬਾਰਡਰ 'ਤੇ ਰਾਸ਼ਨ ਸਣੇ ਪੁੱਜੇ ਕਿਸਾਨ, ਕਈ ਰਸਤੇ ਬੰਦ, ਟ੍ਰੈਫਿਕ ਲਈ ਨਵਾਂ ਰੂਟ ਪਲਾਨ ਜਾਰੀ (ਤਸਵੀਰਾਂ)

Tuesday, Sep 01, 2026 - 01:14 PM (IST)

ਚੰਡੀਗੜ੍ਹ ਬਾਰਡਰ 'ਤੇ ਰਾਸ਼ਨ ਸਣੇ ਪੁੱਜੇ ਕਿਸਾਨ, ਕਈ ਰਸਤੇ ਬੰਦ, ਟ੍ਰੈਫਿਕ ਲਈ ਨਵਾਂ ਰੂਟ ਪਲਾਨ ਜਾਰੀ (ਤਸਵੀਰਾਂ)

ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ 7 ਸਤੰਬਰ ਤੱਕ ਚੱਲੇਗਾ। ਕਿਸਾਨਾਂ ਵਲੋਂ ਮੋਹਾਲੀ ਵਾਲੇ ਪਾਸੇ ਗੋਲਫ ਕਲੱਬ ਨੇੜੇ ਆਈ. ਆਈ. ਐੱਸ. ਈ. ਆਰ.-ਜਗਤਪੁਰਾ ਸੜਕ 'ਤੇ ਧਰਨਾ ਲਾਇਆ ਗਿਆ ਹੈ। ਇਸ ਧਰਨੇ 'ਚ ਹਿੱਸਾ ਲੈਣ ਲਈ ਕਰੀਬ 1000 ਟਰੈਕਟਰ-ਟਰਾਲੀਆਂ ਰਾਹੀਂ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਚੁੱਕੇ ਹਨ। ਕਿਸਾਨਾਂ ਵਲੋਂ ਰਾਸ਼ਨ, ਭਾਂਡੇ, ਗੈਸ ਸਿਲੰਡਰ ਅਤੇ ਮੋਟਰਸਾਈਕਲ ਆਦਿ ਵਰਗਾ ਸਮਾਨ ਵੀ ਨਾਲ ਲਿਆਂਦਾ ਗਿਆ ਹੈ। ਕਿਸਾਨਾਂ ਨੇ ਆਪਣੇ ਟਰੈਕਟਰ-ਟਰਾਲੀਆਂ ਸੜਕਾਂ 'ਤੇ ਹੀ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 5 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ, ਮੌਸਮ ਬਾਰੇ...

PunjabKesari

ਪੁਲਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਅਤੇ ਮੋਹਾਲੀ ਪੁਲਸ ਵਲੋਂ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਪੁਲਸ ਨੇ ਬਾਰਡਰ 'ਤੇ ਬੈਰੀਕੇਡ ਲਾ ਕੇ ਇਕ ਪਾਸਿਓਂ ਪੂਰੀ ਤਰ੍ਹਾਂ ਰਸਤਾ ਬੰਦ ਕਰ ਦਿੱਤਾ ਹੈ। ਇਸ ਬੰਦ ਕਾਰਨ ਦੋਹਾਂ ਪਾਸਿਆਂ ਤੋਂ ਆਉਣ-ਜਾਣ ਵਾਲੀ ਆਵਾਜਾਈ ਨੂੰ ਹੁਣ ਸੜਕ ਦੇ ਇਕ ਪਾਸੇ ਤੋਂ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਵਧਾਨ! ਨਵੀਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਇਨ੍ਹਾਂ ਰਾਹਾਂ 'ਤੇ ਜਾਣ ਤੋਂ ਪਹਿਲਾਂ...

PunjabKesari

ਇਸ ਦੇ ਮੱਦੇਨਜ਼ਰ ਅੱਜ ਆਈ. ਆਈ. ਐੱਸ. ਈ. ਆਰ. ਚੌਂਕ ਤੋਂ ਬੈਸਟੈੱਕ ਮਾਲ (ਫੇਜ਼-11), ਮੋਹਾਲੀ ਰਾਹੀਂ ਜਗਤਪੁਰਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਬੰਦ ਰਹੇਗੀ। ਇਸ ਲਈ ਪੁਲਸ ਵਲੋਂ ਆਮ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਟ੍ਰੈਫਿਕ ਪੁਲਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਦੀ ਅਪੀਲ ਕੀਤੀ ਗਈ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News