ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...

Wednesday, Sep 02, 2026 - 09:55 AM (IST)

ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...

ਚੰਡੀਗੜ੍ਹ (ਲਲਨ) : ਸ਼ਿਮਲਾ-ਕਾਲਕਾ ਯੂਨੈਸਕੋ ਵਰਲਡ ਹੈਰੀਟੇਜ ਰੇਲਵੇ ਸੈਕਸ਼ਨ ’ਤੇ ਗੁੰਮਾ ਅਤੇ ਟਕਸਾਲ ਰੇਲਵੇ ਸਟੇਸ਼ਨਾਂ ਵਿਚਕਾਰ ਪੁਲੀ ਵਹਿ ਜਾਣ ਕਾਰਨ ਅੰਬਾਲਾ ਡਵੀਜ਼ਨ ਨੇ ਸਾਰੀਆਂ ਰੇਲਗੱਡੀਆਂ 11 ਸਤੰਬਰ ਤੱਕ ਰੱਦ ਕਰ ਦਿੱਤੀਆਂ ਹਨ। ਭਾਰੀ ਬਾਰਸ਼ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲੀ ਵਹਿਣ ਕਾਰਨ ਟਰੈਕ ਹਵਾ ’ਚ ਲਟਕ ਗਿਆ ਹੈ। ਅੰਬਾਲਾ ਡਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਯਸ਼ਨਜੀਤ ਸਿੰਘ ਨੇ ਕਿਹਾ ਕਿ ਅਸੀਂ ਰੇਲਵੇ ਟਰੈਕ ਦੀ ਜਲਦੀ ਮੁਰੰਮਤ ਕਰਕੇ ਰੇਲਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਵੀ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਹਾਕਿਆਂ ਮਗਰੋਂ ਭੂਜਲ ਸੰਕਟ ਨੂੰ ਲੈ ਕੇ ਰਾਹਤ ਭਰੀ ਖ਼ਬਰ, ਕੇਂਦਰ ਦੀ ਰਿਪੋਰਟ ਨੇ ਜਗਾਈ ਨਵੀਂ ਉਮੀਦ

ਇਹ ਰੇਲਗੱਡੀਆਂ 11 ਸਤੰਬਰ ਤੱਕ ਰਹਿਣਗੀਆਂ ਰੱਦ

ਰੇਲਗੱਡੀ ਨੰਬਰ          ਕਦੋਂ ਤੱਕ ਰਹੇਗੀ ਰੱਦ
52457-58               11 ਸਤੰਬਰ ਤੱਕ
52451-52               13 ਸਤੰਬਰ ਤੱਕ
52453-54               11 ਸਤੰਬਰ ਤੱਕ
52459-60               13 ਸਤੰਬਰ ਤੱਕ
52455-56               11 ਸਤੰਬਰ ਤੱਕ

ਇਹ ਵੀ ਪੜ੍ਹੋ : ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ ਕੰਬਣੀ (ਵੀਡੀਓ)

ਟਿਕਟਾਂ ਦਾ ਰਿਫੰਡ ਜਲਦੀ

ਡੀ.ਸੀ.ਐੱਮ. ਯਸ਼ਨਜੀਤ ਸਿੰਘ ਨੇ ਕਿਹਾ ਕਿ ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਯਾਤਰਾ ਕਰਨਾ ਹਰ ਯਾਤਰੀ ਦਾ ਸੁਫ਼ਨਾ ਹੁੰਦਾ ਹੈ। ਲੋਕ ਦੋ ਮਹੀਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲੈਂਦੇ ਹਨ। ਖ਼ਰਾਬ ਮੌਸਮ ਅਤੇ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਬਾਰਸ਼ ਕਾਰਨ ਰੇਲਵੇ ਟਰੈਕ ਨੁਕਸਾਨਿਆ ਗਿਆ, ਜਿਸ ਕਾਰਨ ਅਚਾਨਕ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰਨੀ ਪਈ। ਰੇਲਵੇ ਯਾਤਰੀਆਂ ਦੀਆਂ ਟਿਕਟਾਂ ਦਾ ਰਿਫੰਡ ਕਰ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਤੋਂ ਬੁਕਿੰਗ ਕਰਵਾਉਣ ਵਾਲਿਆਂ ਨੂੰ ਕਾਊਂਟਰ ’ਤੇ ਹੀ ਰਿਫੰਡ ਮਿਲੇਗਾ। ਆਨਲਾਈਨ ਬੁਕਿੰਗ ਕਰਵਾਉਣ ਵਾਲਿਆਂ 24 ਘੰਟਿਆਂ ਦੇ ਅੰਦਰ ਰਿਫੰਡ ਖ਼ਤਿਆਂ ’ਚ ਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News