ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Thursday, Sep 03, 2026 - 11:46 AM (IST)
ਚੰਡੀਗੜ੍ਹ : ਪੰਜਾਬ 'ਚ ਅਗਸਤ ਮਹੀਨੇ ਤੋਂ ਬਾਅਦ ਹੁਣ ਸਤੰਬਰ ਮਹੀਨੇ ਦੀ ਸ਼ੁਰੂਆਤ 'ਚ ਹੀ ਸਰਕਾਰੀ ਛੁੱਟੀ ਆ ਗਈ ਹੈ। ਪੰਜਾਬ ਸਰਕਾਰ ਦੇ ਸਾਲ 2026 ਦੇ ਅਧਿਕਾਰਤ ਕੈਲੰਡਰ ਮੁਤਾਬਕ ਭਲਕੇ ਮਤਲਬ ਕਿ ਸ਼ੁੱਕਰਵਾਰ 4 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜਨਮ ਅਸ਼ਟਮੀ (ਕ੍ਰਿਸ਼ਨ ਜਨਮ ਅਸ਼ਟਮੀ) ਦੇ ਪਵਿੱਤਰ ਤਿਉਹਾਰ ਮੌਕੇ ਸੂਬੇ ਭਰ 'ਚ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਪੰਜਾਬ ਭਰ ਦੇ ਸਾਰੇ ਸਰਕਾਰੀ ਦਫ਼ਤਰ, ਸਰਕਾਰੀ ਸੰਸਥਾਵਾਂ, ਸਕੂਲ ਅਤੇ ਕਾਲਜ ਪੂਰੀ ਤਰ੍ਹਾਂ ਬੰਦ ਰਹਿਣਗੇ।
ਇਹ ਵੀ ਪੜ੍ਹੋ : ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ (ਵੀਡੀਓ)
ਲੰਬੇ ਵੀਕੈਂਡ (ਸ਼ੁੱਕਰਵਾਰ ਦੀ ਛੁੱਟੀ ਅਤੇ ਸ਼ਨੀ-ਐਤਵਾਰ) ਕਾਰਨ ਸਰਕਾਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਘੁੰਮਣ-ਫਿਰਨ ਅਤੇ ਤਿਉਹਾਰ ਮਨਾਉਣ ਦਾ ਵਧੀਆ ਮੌਕਾ ਮਿਲੇਗਾ। ਸਰਕਾਰੀ ਕੈਲੰਡਰ ਅਨੁਸਾਰ, ਸਤੰਬਰ ਮਹੀਨੇ 'ਚ ਜਨਮ ਅਸ਼ਟਮੀ ਤੋਂ ਇਲਾਵਾ ਕਿਸੇ ਹੋਰ ਤਿਉਹਾਰ ਲਈ ਕੋਈ ਵਾਧੂ ਸਰਕਾਰੀ ਛੁੱਟੀ ਸ਼ਾਮਲ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ਜ਼ਿਲ੍ਹੇ ਦੇ ਕਈ ਸਕੂਲਾਂ 'ਚ ਕੀਤੀ ਗਈ ਛੁੱਟੀ! ਮਾਪਿਆਂ ਨੂੰ ਝੱਲਣੀ ਪਈ ਮੁਸੀਬਤ, ਪੜ੍ਹੋ ਕਿਉਂ
ਇਸ ਤੋਂ ਇਲਾਵਾ ਐਤਵਾਰ ਅਤੇ ਬੈਂਕਾਂ ਦੀਆਂ ਨਿਯਮਤ ਛੁੱਟੀਆਂ (ਜਿਵੇਂ ਕਿ ਮਹੀਨੇ ਦਾ ਦੂਜਾ ਅਤੇ ਚੌਥਾ ਐਤਵਾਰ) ਆਪਣੇ ਨਿਰਧਾਰਤ ਨਿਯਮਾਂ ਅਤੇ ਨੀਤੀਆਂ ਅਨੁਸਾਰ ਜਾਰੀ ਰਹਿਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
