ਬਲਜਿੰਦਰ ਕੌਰ ਦੀ ਸੁਖਪਾਲ ਖਹਿਰਾ ਨੂੰ ਤਾੜਣਾ (ਵੀਡੀਓ)

Monday, May 06, 2019 - 12:59 PM (IST)

ਮਾਨਸਾ (ਅਮਰਜੀਤ ਚਾਹਲ) : ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਿੰਡ ਬੁਸ਼ਹਿਰਾ ਪਹੁੰਚੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਨੌਜਵਾਨ ਨੂੰ ਥੱਪੜ ਮਾਰਨ ਨੂੰ 'ਆਪ' ਦੀ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰ ਦੀ ਗੁੰਡਾਗਰਦੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥੱਪੜ ਮਾਰਨਾ ਗਲਤ ਹੈ, ਕਿਉਂਕਿ ਸਵਾਲ ਪੁੱਛਣਾ ਹਰ ਵੋਟਰ ਦਾ ਹੱਕ ਹੁੰਦਾ ਹੈ। ਇਸ ਦੌਰਾਨ ਬਲਜਿੰਦਰ ਕੌਰ ਨੇ ਸੁਖਪਾਲ ਖਹਿਰਾ ਦੀਆਂ ਟਿੱਪਣੀਆਂ ਦਾ ਵੀ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ 'ਆਪ' ਬਾਰੇ ਗੱਲਾਂ ਕਰਨ ਵਾਲੇ ਖਹਿਰਾ ਦਾ ਆਪਣਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ 'ਆਪ' ਤੋਂ ਸਵਾਲ ਪੁੱਛਣ ਦਾ ਹੱਕ ਸਿਰਫ ਵੋਟਰਾਂ ਦਾ ਹੈ, ਖਹਿਰਾ ਦਾ ਨਹੀਂ।

ਇਸ ਦੌਰਾਨ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਕਿਸਾਨ ਬੇਹਾਲ ਕੀਤੇ ਹੋਏ ਹਨ ਅਤੇ ਘਰ-ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਉਹ ਵੀ ਪੂਰਾ ਨਹੀਂ ਕੀਤਾ ਅਤੇ ਜਦੋਂ ਲੋਕ ਵਾਅਦਾ ਪੂਰਾ ਨਾ ਕਰਨ ਬਾਰੇ ਸਵਾਲ ਪੁੱਛਦੇ ਹਨ ਤਾਂ ਬੋਖਲਾਹਟ ਵਿਚ ਆ ਕੇ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ। ਬਾਦਲ ਦੀ ਮੁਆਫੀ 'ਤੇ ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਗੁਨਾਹ ਤਾਂ ਦੱਸਣ।


author

cherry

Content Editor

Related News