ਪ੍ਰਕਾਸ਼ ਸਿੰਘ ਬਾਦਲ ਦੀ ਵੀਡੀਓ ਜਾਰੀ ਕਰ ਮਨਪ੍ਰੀਤ ਬਾਦਲ ਨੇ ਠੋਕੀ ਗਿੱਦੜਬਾਹਾ ਤੋਂ ਦਾਅਵੇਦਾਰੀ

Saturday, Oct 19, 2024 - 02:12 PM (IST)

ਪ੍ਰਕਾਸ਼ ਸਿੰਘ ਬਾਦਲ ਦੀ ਵੀਡੀਓ ਜਾਰੀ ਕਰ ਮਨਪ੍ਰੀਤ ਬਾਦਲ ਨੇ ਠੋਕੀ ਗਿੱਦੜਬਾਹਾ ਤੋਂ ਦਾਅਵੇਦਾਰੀ

ਗਿੱਦੜਬਾਹਾ (ਵੈੱਬ ਡੈਸਕ): ਪੰਜਾਬ ਵਿਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਤਹਿਤ ਵੋਟਿੰਗ 13 ਨਵੰਬਰ ਨੂੰ ਹੋਵੇਗੀ। ਇਸ ਲਈ ਨਾਮਜ਼ਦਗੀ ਪ੍ਰਕੀਰਿਆ ਵੀ ਸ਼ੁਰੂ ਹੋ ਚੁੱਕੀ ਹੈ ਤੇ ਲੀਡਰਾਂ ਵੱਲੋਂ ਆਪੋ-ਆਪਣੀ ਪਾਰਟੀ ਅੱਗੇ ਟਿਕਟ ਲੈਣ ਲਈ ਦਾਅਵੇਦਾਰੀ ਠੋਕੀ ਜਾ ਰਹੀ ਹੈ। ਇਨ੍ਹਾਂ ਚੋਣਾਂ ਵਿਚੋਂ ਸਭ ਤੋਂ ਫੱਸਵਾਂ ਮੁਕਾਬਲਾ ਗਿੱਦੜਬਾਹਾ ਤੋਂ ਵੇਖਣ ਨੂੰ ਮਿਲ ਸਕਦਾ ਹੈ। ਇੱਥੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਣ ਦੀਆਂ ਚਰਚਾਵਾਂ ਸਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਟਲ਼ ਸਕਦੀਆਂ ਨੇ ਜ਼ਿਮਨੀ ਚੋਣਾਂ! ਚੋਣ ਕਮਿਸ਼ਨ ਨੂੰ ਲਿਖੀ ਗਈ ਚਿੱਠੀ

ਮਨਪ੍ਰੀਤ ਬਾਦਲ ਬੀਤੇ ਕਾਫ਼ੀ ਸਮੇਂ ਤੋਂ ਇਸ ਹਲਕੇ ਵਿਚ ਸਰਗਰਮ ਹਨ ਤੇ ਲਗਾਤਾਰ ਇਸ ਬਾਰੇ ਬਿਆਨਬਾਜ਼ੀ ਵੀ ਕਰ ਰਹੇ ਹਨ। ਹੁਣ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਵੀਡੀਓ ਵਿਚ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ, "ਮਨਪ੍ਰੀਤ ਗਿੱਦੜਬਾਹਾ ਹਲਕੇ ਨੂੰ ਇੰਨਾ ਪਿਆਰ ਕਰਦਾ ਹੈ, ਜੇਕਰ ਇੱਥੋਂ ਦੇ ਲੋਕਾਂ ਲਈ ਆਸਮਾਨ ਤੋਂ ਤਾਰੇ ਵੀ ਤੋੜ ਕੇ ਲਿਆਉਣੇ ਪੈਣ ਤਾਂ ਉਹ ਵੀ ਲੈ ਆਉਂਦਾ। ਮੈਨੂੰ ਮਨਪ੍ਰੀਤ ਨਾਲੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਇਸ ਇਲਾਕੇ ਦਾ ਵਿਕਾਸ ਹੁੰਦਾ ਹੈ। ਕਿਉਂਕਿ ਸਾਡੀ ਬੁਨਿਆਦੀ ਤੁਹਾਡੇ ਤੋਂ ਸ਼ੁਰੂ ਹੋਈ ਹੈ। ਮੇਰਾ ਇਹ ਮਨ ਹੈ ਕਿ ਹਰ ਮਹੀਨੇ ਇਕ ਦਿਨ ਸਿਰਫ਼ ਇਸ ਹਲਕੇ (ਗਿੱਦੜਬਾਹਾ) ਵਿਚ ਦਰਸ਼ਨ ਕਰਨ ਲਈ ਆਵਾਂ।"

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ,- "ਮਨਪ੍ਰੀਤ ਗਿੱਦੜਬਾਹਾ ਹਲਕੇ ਨੂੰ ਇੰਨਾ ਪਿਆਰ ਕਰਦਾ ਹੈ, ਜੇਕਰ ਇੱਥੋਂ ਦੇ ਲੋਕਾਂ ਲਈ ਆਸਮਾਨ ਤੋਂ ਤਾਰੇ ਵੀ ਤੋੜ ਕੇ ਲਿਆਉਣੇ ਪੈਣ ਤਾਂ ਉਹ ਵੀ ਲੈ ਆਉਂਦਾ।" ਇਹ ਸ਼ਬਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮੇਰਾ ਜ਼ਿਕਰ ਕਰਦਿਆਂ ਕਹੇ ਸਨ। ਮੇਰੇ ਦਿਲ ਦੇ ਨਜਦੀਕ ਇੱਕ ਵੀਡੀਓ ਸਾਂਝੀ ਕਰ ਰਿਹਾ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News