ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ ਦੇ ਅਜਿਹੇ ਮਾੜੇ ਹਾਲਾਤ ਦੇਖ ਕੇ ਮੰਨ ਬਹੁਤ ਦੁੱਖੀ ਹੋਇਆ : ਮਾਨ

Friday, Jun 25, 2021 - 01:21 AM (IST)

ਜਲੰਧਰ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਅੱਜ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ 'ਚ ਉਨ੍ਹਾਂ ਪੰਜਾਬ ਤੋਂ ਦੂਰ ਹੋਰ ਦੇਸ਼ਾਂ 'ਚ ਰੋਜ਼ੀ ਰੋਟੀ ਕਮਾਉਣ ਗਈਆਂ ਪੰਜਾਬ ਦੀਆਂ ਧੀਆਂ ਦਾ ਦੁਖ ਲੋਕਾਂ ਅੱਗੇ ਰੱਖਿਆ। ਵੀਡੀਓ ਕੁਝ ਅਜਿਹੀ ਹੈ ਕਿ ਦੇਖਣ ਵਾਲਿਆਂ ਦਾ ਮੰਨ ਭਰ ਆਇਆ। ਸ਼ੇਅਰ ਕੀਤੀ ਵੀਡੀਓ 'ਚ ਇਰਾਕ ਦੇ ਅਰਬਿਲ ਸ਼ਹਿਰ 'ਚ ਫਸੀਆਂ ਪੰਜਾਬ ਦੀਆਂ ਧੀਆਂ ਵਲੋਂ ਉਨ੍ਹਾਂ ਦੀ ਰਿਹਾਈ ਲਈ ਸੰਸਦ ਮੈਂਬਰ ਭਗਵੰਤ ਮਾਨ ਨੂੰ ਗੁਹਾਰ ਲਗਾਈ ਗਈ। ਵੀਡੀਓ 'ਚ ਉਨ੍ਹਾਂ ਦੱਸਿਆ ਕਿ ਇਰਾਕ 'ਚ ਸਾਡੇ ਨਾਲ ਬਹੁਤ ਜੁਲਮ ਹੁੰਦਾ ਹੈ। ਇੱਥੇ ਸਾਡਾ ਬਹੁਤਾ ਹੀ ਮਾੜਾ ਹਾਲ ਹੈ ਸਾਨੂੰ ਜਲਦ ਤੋਂ ਜਲਦ ਇਥੋਂ ਰਿਹਾ ਕਰਵਾਇਆ ਜਾਵੇ। ਉੱਧਰ ਭਗਵੰਤ ਮਾਨ ਨੇ ਵੀ ਇਰਾਕ 'ਚ ਫ਼ਸੀਆਂ ਧੀਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਪਾਸਪੋਰਟ ਦੀਆਂ ਫੋਟੋ ਕਾਪੀਆਂ ਮੰਗੀਆਂ ਹਨ ਤਾਂ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਪੰਜਾਬ ਆਪਣੇ ਦੇਸ਼ ਲਿਆਇਆ ਜਾ ਸਕੇ।

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੰਤਰੀਆਂ ਦੀ ਨਿਗਰਾਨ ਕਮੇਟੀ ਦਾ ਗਠਨ
ਭਗਵੰਤ ਮਾਨ ਨੇ ਇਰਾਕ 'ਚ ਫਸੀਆਂ ਧੀਆਂ ਦੇ ਲਈ ਵੀਡੀਓ ਸ਼ੇਅਰ ਕਰਦਿਆਂ ਲਿਖੇ ਇਹ ਬੋਲ 
ਉਨ੍ਹਾਂ ਕਿਹਾ ਕਿ ਆਹ ਵੀਡੀਓ ਦੇਖ ਕੇ ਦਿਲ ਬਹੁਤ ਦੁਖੀ ਹੋਇਆ..ਪੰਜਾਬ ਦੀਆਂ ਧੀਆਂ-ਭੈਣਾਂ ਕਿਵੇਂ ਰੋਜ਼ੀ ਰੋਟੀ ਲਈ ਇਰਾਕ ਵਰਗੇ ਮੁਲਕਾਂ 'ਚ ਰੁਲ਼ਦੀਆਂ ਫਿਰਦੀਆਂ ਨੇ ...ਕਿਰਪਾ ਕਰਕੇ ਇੰਨਾਂ ਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਮੈਨੂੰ ਭੇਜੋ ...ਇਹ ਜਲਦੀ ਹੀ ਪੰਜਾਬ ਆਪਣੇ ਪਰਿਵਾਰਾਂ 'ਚ ਆ ਜਾਣਗੀਆਂ ...ਮਾਫ਼ੀ ਚਾਹੁੰਦੇ ਹਾਂ ਇਹਨਾਂ ਕੁੜੀਆਂ ਤੋਂ ਕਿ ਤੁਹਾਨੂੰ ਮਜਬੂਰੀ 'ਚ ਦੇਸ਼ ਛੱਡਣਾ ਪਿਆ...ਵਾਹਿਗੁਰੂ ਭਲੀ ਕਰੇ।


Bharat Thapa

Content Editor

Related News