ਦਿਲਰੋਜ ਕਤਲਕਾਂਡ ਦੀ ਮੁਲਜ਼ਮ ਜਨਾਨੀ ਦਾ ਮਾਮਲਾ ਫਾਸਟ ਟਰੈਕ ਅਦਾਲਤ 'ਚ ਚਲਾਇਆ ਜਾਵੇਗਾ : ਮਨੀਸ਼ਾ ਗੁਲਾਟੀ

Wednesday, Dec 22, 2021 - 12:35 PM (IST)

ਦਿਲਰੋਜ ਕਤਲਕਾਂਡ ਦੀ ਮੁਲਜ਼ਮ ਜਨਾਨੀ ਦਾ ਮਾਮਲਾ ਫਾਸਟ ਟਰੈਕ ਅਦਾਲਤ 'ਚ ਚਲਾਇਆ ਜਾਵੇਗਾ : ਮਨੀਸ਼ਾ ਗੁਲਾਟੀ

ਲੁਧਿਆਣਾ (ਜ.ਬ.) : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਢਾਈ ਸਾਲਾ ਬੱਚੀ ਦਿਲਰੋਜ ਕਤਲਕਾਂਡ ਦੀ ਮੁਲਜ਼ਮ ਨੀਲਮ ਜੋ ਕਿ ਸੰਗਰੂਰ ਜੇਲ੍ਹ ’ਚ ਬੰਦ ਹੈ, ਦੇ ਕੇਸ ਨੂੰ ਫਾਸਟ ਟ੍ਰੈਕ ਅਦਾਲਤ ’ਚ ਲਿਜਾਇਆ ਜਾਵੇਗਾ। ਮਨੀਸ਼ਾ ਗੁਲਾਟੀ ਆਪਣੇ ਦੌਰੇ ਦੌਰਾਨ ਦਿਲਰੋਜ ਦੀ ਬੀਮਾਰ ਮਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਸ਼ਿਮਲਾਪੁਰੀ ਪੁੱਜੇ ਹੋਏ ਸਨ ਅਤੇ ਪਰਿਵਾਰ ਨੂੰ ਧਰਵਾਸ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।

ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਲੱਗੀਆਂ ਧਾਰਾਵਾਂ 'ਤੇ ਰੰਧਾਵਾ ਦਾ ਖ਼ੁਲਾਸਾ, ਵੱਡੇ ਬਾਦਲ ਨੂੰ ਵੀ ਦਿੱਤਾ ਜਵਾਬ

ਦੋਸ਼ਣ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਨੂੰ ਦਿਲਰੋਜ ਦੇ ਦਾਦਾ ਦਾ ਰੋਜ਼ਾਨਾ ਫੋਨ ਆਉਂਦਾ ਹੈ ਅਤੇ ਜਿਸ ਨਾਲ ਮੈਂ ਉਨ੍ਹਾਂ ਦਾ ਹਾਲ-ਚਾਲ ਪੁੱਛਦੀ ਹਾਂ ਅਤੇ ਮੈਨੂੰ ਵੀ ਮਹਿਸੂਸ ਹੁੰਦਾ ਹੈ ਕਿ ਦਿਲਰੋਜ ਦੇ ਨਾ ਹੋਣ ਦਾ ਗਮ ਸਹਿਣਾ ਬੜਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਛੁੱਟੀ ਆਏ ਫ਼ੌਜੀ ਸਮੇਤ 3 ਨੌਜਵਾਨਾਂ ਦੀ ਮੌਤ, ਚਕਨਾਚੂਰ ਹੋ ਗਈ ਕਾਰ

ਦੱਸ ਦੇਈਏ ਕਿ 28 ਨਵੰਬਰ ਦੁਪਹਿਰ ਨੂੰ ਗੁਆਂਢੀ ਮੁਲਜ਼ਮ ਜਨਾਨੀ ਨੇ ਦਿਲਰੋਜ ਨੂੰ ਅਗਵਾ ਕਰ ਕੇ ਉਸ ਨੂੰ ਖ਼ਾਲੀ ਪਲਾਟ ’ਚ ਜ਼ਿੰਦਾ ਦੱਬ ਦਿੱਤਾ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਬਾਰੇ ਏ. ਡੀ. ਸੀ. ਪੀ.-2 ਬਲਵਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਦਿਲਰੋਜ ਕਤਲਕਾਂਡ ਮਾਮਲੇ ’ਚ ਮੁਲਜ਼ਮ ਜਨਾਨੀ ਦੀ ਇਨਵੈਸਟੀਗੇਸ਼ਨ ਪੂਰੀ ਕਰਨ ਤੋਂ ਬਾਅਦ ਸਬੂਤਾਂ ਸਮੇਤ ਉਸ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News