ਆਉਣ ਵਾਲੇ 58 ਮਹੀਨੇ ਕੇਂਦਰ ਸਰਕਾਰ ਲਈ ਬੜੇ ਖਤਰਨਾਕ ਸਿੱਧ ਹੋਣਗੇ : ਤਿਵਾੜੀ
Sunday, Jul 28, 2019 - 01:47 PM (IST)

ਰਾਹੋਂ (ਪ੍ਰਭਾਕਰ)— ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਨਵੇਂ ਬਣੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਦਾ ਸੰਗਤ ਦਰਸ਼ਨ ਰਾਹੋਂ ਦੇ ਮੁਹੱਲਾ ਤਾਜਪੁਰਾ ਪੀ. ਏ. ਡੀ. ਬੈਂਕ ਦੇ ਚੇਅਰਮੈਨ ਅਮਰਜੀਤ ਬਿੱਟਾ ਦੇ ਨਿਵਾਸ ਸਥਾਨ 'ਤੇ ਹੋਇਆ। ਇਸ ਮੌਕੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਅੰਗਦ ਸਿੰਘ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦਾ ਪਹੁੰਚਣ 'ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਵੱਖ-ਵੱਖ ਬੁਲਾਰਿਆਂ ਵੱਲੋਂ ਰਾਹੋਂ ਸ਼ਹਿਰ ਵਿਚ ਪੁਲਸ ਸਟੇਸ਼ਨ ਦੀ ਨਵੀਂ ਬਿਲਡਿੰਗ ਨੂੰ ਬਣਾਉਣ ਲਈ , ਸਰਕਾਰੀ ਸਕੂਲ ਵਿਚ ਟੀਚਰ ਵਧਾਉਣ ਲਈ, ਸਹਿਕਾਰੀ ਸਭਾ ਦੇ ਮਜ਼ਦੂਰਾਂ ਦੇ 22 ਹਜ਼ਾਰ ਦੇ ਕਰਜ਼ੇ ਮੁਆਫ ਕਰਨ ਲਈ, ਰਾਹੋਂ ਤੋਂ ਖੰਨਾ ਤੱਕ ਰੇਲਵੇ ਲਾਈਨ ਵਿਛਾਉਣ ਲਈ ਗੁਜ਼ਾਰਿਸ਼ ਕੀਤੀ ਗਈ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅੰਗਦ ਸਿੰਘ ਅਤੇ ਐੱਮ. ਪੀ. ਮਨੀਸ਼ ਤਿਵਾੜੀ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਹੌਲੀ-ਹੌਲੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਅਗਲੇ ਆਉਣ ਵਾਲੇ 58 ਮਹੀਨੇ ਬੜੇ ਖਤਰਨਾਕ ਸਿੱਧ ਹੋਣਗੇ ਕਿਉਂਕਿ ਮੋਦੀ ਸਰਕਾਰ ਨੇ ਹਮੇਸ਼ਾ ਹੀ ਆਪਣੇ ਸਹਿਯੋਗੀਆਂ ਨੂੰ ਬੜਾਵਾ ਦਿੱਤਾ ਅਤੇ ਕੀਤੀ ਗਈ ਨੋਟਬੰਦੀ ਕਾਰਨ ਲੋਕਾਂ ਦਾ ਲੱਕ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਜਿਸ ਲਈ ਸਾਨੂੰ ਜਿੰਨਾ ਵੀ ਸੰਘਰਸ਼ ਕਰਨਾ ਪਵੇਗਾ ਕਰਾਂਗੇ।
ਇਸ ਮੌਕੇ ਕੁਲਵੰਤ ਸਿੰਘ ਸੰਧੂ ਨਾਇਬ ਤਹਿਸੀਲਦਾਰ ਨਵਾਂਸ਼ਹਿਰ, ਅਸ਼ੋਕ ਬਾਹਰੀ, ਹਰਬੰਸ ਲਾਲ, ਰਾਣਾ ਕੁਲਦੀਪ, ਚਮਨ ਸਿੰਘ ਭਾਨਮਜਾਰਾ, ਕੌਂਸਲਰ ਗੁਰਮੇਲ ਰਾਮ, ਕੌਂਸਲਰ ਬਲਵੀਰ ਕੌਰ, ਧਰਮਪਾਲ ਬੰਗੜ, ਅਭਿਸ਼ੇਕ ਖੰਨਾ, ਬੌਬੀ ਚੋਪੜਾ, ਸਰਬਜੀਤ ਛੋਕਰਾਂ, ਲਵਲੀ ਰਾਣਾ, ਕੁਲਵੀਰ ਖੱਦਰ, ਕੁਲਵੰਤ ਸਿੰਘ, ਬੰਟੀ ਭਿੰਡਰ, ਸੁਰਜੀਤ ਰਾਮ, ਸਰੂਪ ਸਿੰਘ ਬਡਵਾਲ, ਅਜੀਤ ਸਿੰਘ ਸੋਇਤਾ ਤੋਂ ਇਲਾਵਾ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ।