ਕੈਨੇਡਾ ਚੋਣਾਂ ''ਚ ਮਲਸੀਆਂ ਦੇ ਮਨਿੰਦਰ ਸਿੱਧੂ ਦੂਜੀ ਵਾਰ ਚੁਣੇ ਗਏ MP
Tuesday, Sep 21, 2021 - 11:51 PM (IST)
ਮਲਸੀਆਂ (ਤ੍ਰੇਹਨ)-ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ ਦੌਰਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਲੋਂ ਚੋਣ ਲੜ ਰਹੇ ਕਸਬਾ ਮਲਸੀਆਂ ਦੇ ਮਨਿੰਦਰ ਸਿੱਧੂ ਨੇ ਓਂਟਾਰੀਓ ਸਟੇਟ ਦੇ ਬਰੈਂਪਟਨ ਈਸਟ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮਨਿੰਦਰ ਸਿੱਧੂ ਨੂੰ 21,518 ਵੋਟਾਂ ਹਾਸਲ ਹੋਈਆਂ, ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਵਲ ਬਜਾਜ ਨੂੰ 10,757 ਵੋਟਾਂ ਮਿਲੀਆਂ ਅਤੇ ਬੈਨੀਸਟਰ ਕਲਾਰਕ ਗੇਲ 5,887 ਵੋਟਾਂ ਹਾਸਲ ਕਰਕੇ ਤੀਜੇ ਸਥਾਨ ਤੇ ਰਹੇ। ਇਸ ਤਰ੍ਹਾਂ ਮਨਿੰਦਰ ਸਿੱਧੂ 10,761 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ।
ਇਹ ਵੀ ਪੜ੍ਹੋ : ਜੋਅ ਬਾਈਡੇਨ ਦੀ ਚਿਤਾਵਨੀ, ਕਿਹਾ-ਅਮਰੀਕਾ 'ਤੇ ਹਮਲਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਕਰਾਰਾ ਜਵਾਬ
ਇਥੇ ਇਹ ਵੀ ਦੱਸਣਯੋਗ ਹੈ ਕਿ ਮਨਿੰਦਰ ਸਿੱਧੂ ਇਸੇ ਹਲਕੇ ਤੋਂ ਲਗਾਤਾਰ ਦੂਜੀ ਵਾਰ ਐੱਮ.ਪੀ. ਚੁਣੇ ਗਏ ਹਨ। ਮਨਿੰਦਰ ਸਿੱਧੂ ਦੀ ਜਿੱਤ ਦਾ ਉਨ੍ਹਾਂ ਦੇ ਗ੍ਰਹਿ ਮਲਸੀਆਂ ਵਿਖੇ ਕਸਬਾ ਵਾਸੀਆਂ ਨੇ ਢੋਲ ਢਮੱਕੇ ਨਾਲ ਇਸ ਜਿੱਤ ਦਾ ਸੁਆਗਤ ਕਰਦਿਆਂ ਲੱਡੂ ਵੰਡੇ ਅਤੇ ਗਿੱਧੇ ਭੰਗੜੇ ਪਾ ਕੇ ਜਸ਼ਨ ਮਨਾਏ। ਇਸ ਮੌਕੇ ਭਾਜਪਾ ਆਗੂ ਐਡਵੋਕੇਟ ਦੀਪਕ ਸ਼ਰਮਾ, ਗੁਰਮੁਖ ਸਿੰਘ ਐਲ ਆਈ ਸੀ, ਬਲਵੰਤ ਸਿੰਘ ਪ੍ਰਧਾਨ, ਪ੍ਰਿੰ. ਮਨਜੀਤ ਸਿੰਘ, ਅਸ਼ਵਨੀ ਭੂਟੋ, ਗੁਰਦੇਵ ਸਿੰਘ ਸਿੱਧੂ, ਡਾ ਹਰਮਿੰਦਰ ਸਿੰਘ ਸਿੱਧੂ, ਲੈਂਬਰ ਸਿੰਘ, ਗੁਰਨਾਮ ਸਿੰਘ ਚੱਠਾ, ਬਲਜੀਤ ਕੌਰ, ਗੁਰਮੀਤ ਕੌਰ, ਗਿਆਨ ਕੌਰ ਸੁਰਿੰਦਰ ਕੌਰ ਛਿੰਦੋ, ਹਰਜੀਤ ਕੌਰ, ਮੰਗਲ ਸਿੰਘ ਸਿੱਧੂ, ਗੁਰਚਰਨ ਸਿੰਘ, ਪਰਮਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਬੱਗਾ, ਸੁਖਪਾਲ ਸਿੰਘ ਸੋਖਾ, ਮਨਜੀਤ ਸਿੰਘ ਸਾਬੀ, ਜਸਵੀਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਚਿੱਲੀ ਦੇ ਤੱਟਵਰਤੀ ਖੇਤਰ 'ਚ ਆਇਆ 6.4 ਤੀਬਰਤਾ ਦਾ ਭੂਚਾਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।