ਸ਼ੇਰਾਂ ਵਾਲਾ ਗੇਟ, ਘਿਓ ਮੰਡੀ ਲਿੰਕ ਰੋਡ ਦਾ ਬੁਰਾ ਹਾਲ, ਕਦੋਂ ਹੋਵੇਗਾ ਸੁਧਾਰ

Tuesday, Jul 10, 2018 - 04:22 AM (IST)

ਸ਼ੇਰਾਂ ਵਾਲਾ ਗੇਟ, ਘਿਓ ਮੰਡੀ ਲਿੰਕ ਰੋਡ ਦਾ ਬੁਰਾ ਹਾਲ, ਕਦੋਂ ਹੋਵੇਗਾ ਸੁਧਾਰ

 ਅੰਮ੍ਰਿਤਸਰ,  (ਵਡ਼ੈਚ)- ਨਗਰ ਨਿਗਮ ਦੇ ਨਵੇਂ ਹਾਊਸ ਬਣਨ ਤੇ ਸ਼ਹਿਰ ਦੇ ਸੁਧਾਰ ਸਮੇਤ ਸ਼ਹਿਰਵਾਸੀਆਂ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਬਾਰੇ ਕੇ ਕਈ  ਵਾਅਦੇ ਕੀਤੇ ਗਏ ਪਰ ਨਿਗਮ ਨੂੰ ਫੰਡਾਂ ਦੀ ਘਾਟ ਕਰ ਕੇ ਵਿਕਾਸ ਦੇ ਕੰਮ  ਵਿਚਕਾਰ ਹੀ ਖਡ਼੍ਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ।
ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਸ਼ੇਰਾਂ ਵਾਲਾ ਗੇਟ ਅਤੇ ਘਿਓ ਮੰਡੀ ਦੀ ਲਿੰਕ ਰੋਡ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਬਿਨਾਂ ਬਰਸਾਤ ਦੇ ਹੀ ਖਸਤਾ ਹਾਲਤ ਸਡ਼ਕ ’ਤੇ ਬਣੀ ਦਲਦਲ ਵਿਚੋਂ ਨਿਕਲਣਾ ਅੌਖਾ ਹੈ। ਦੁਕਾਨਦਾਰ ਦਿਨੇਸ਼ ਕੁਮਾਰ, ਸਤੀਸ਼ ਕੁਮਾਰ, ਰਮੇਸ਼ ਨੱਢਾ, ਰਾਜ ਕੁਮਾਰ, ਆਸ਼ੀਸ਼ ਓਹਰੀ, ਬਲਬੀਰ ਸਿੰਘ, ਰਮੇਸ਼ ਕੁਮਾਰ ਨੇ ਦੱਸਿਆ ਕਿ ਲਿੰਕ ਰੋਡ ਦਾ  10 ਸਾਲ ਪਹਿਲਾਂ ਨਿਰਮਾਣ ਹੋਇਆ ਸੀ। ਉਸ ਤੋਂ ਬਾਅਦ ਕਿਸੇ ਨੇ ਸਡ਼ਕ ਸੁਧਾਰ ਨਹੀਂ ਕਰਵਾਇਆ ਹੈ।  ਦੁਕਾਨਦਾਰਾਂ, ਸ਼ਹਿਰਵਾਸੀਆਂ, ਯਾਤਰੀਆਂ ਲਈ ਕੋਈ ਬਾਥਰੂਮ ਤੱਕ ਨਹੀਂ ਹੈ। ਦੇਸ਼ -ਵਿਦੇਸ਼ ਤੋਂ ਗੁਰੂਘਰ ਆਉਣ ਵਾਲੀਆਂ ਸੰਗਤਾਂ ਮਾਡ਼ਾ ਸੁਨੇਹਾ ਲੈ ਕੇ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਸਟੇਜਾਂ ’ਤੇ ਕਾਫੀ ਰੌਲਾ ਪਾਇਆ ਜਾਂਦਾ ਹੈ ਪਰ ਸਾਡੇ ਇਲਾਕੇ ਵਿਚ ਸਵੱਛਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਨੇ ਹਲਕਾ ਵਿਧਾਇਕ, ਮੇਅਰ, ਕੌਂਸਲਰ ਤੋਂ ਮੰਗ ਕੀਤੀ ਕਿ ਲਿੰਕ ਰੋਡ ਦਾ ਸੁਧਾਰ ਕੀਤਾ ਜਾਵੇ।
 ®ਬਾਥਰੂਮ ਸੈੱਟ ਕਰਵਾ ਦਿੱਤਾ ਹੈ ਪਾਸ : ਢੋਟ : ਕੌਂਸਲਰ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਵਾਰਡ ਦੇ ਇਲਾਕਿਆਂ ਦੀਆਂ ਮੁਸ਼ਕਲਾਂ ਲਈ ਹਮੇਸ਼ਾ ਹਾਊਸ ਵਿਚ ਆਪਣੀ ਅਾਵਾਜ਼ ਬੁਲੰਦ ਕਰਦੇ ਹਨ, ਕੰਮਾਂ ਦੇ ਅਾਧਾਰ ਤੇ ਵੋਟਰਾਂ ਨੇ ਦੂਸਰੀ ਵਾਰੀ ਜਿੱਤ ਦਾ ਮਾਣ ਦਿੱਤਾ। ਸ਼ੇਰਾਂ ਵਾਲਾ ਗੇਟ ਵਿਚ ਕਰੀਬ ਬਾਥਰੂਮ ਬਣਾਉਣ ਲਈ ਕੰਮ ਪਾਸ ਕਰਵਾਇਆ ਗਿਆ ਹੈ। ਹੋਰਨਾਂ ਸਹੂਲਤਾਂ ਲਈ ਵੀ ਮੇਅਰ ਤੇ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। 
 


Related News