ਮੰਡੀ ਗੋਬਿੰਦਗੜ੍ਹ ਵਿਖੇ ਹਥਿਆਰਬੰਦ ਲੁਟੇਰਿਆਂ ਨੇ ਵਿਅਕਤੀ ਤੋਂ ਖੋਹੀ ਕਾਰ
Wednesday, Nov 01, 2017 - 01:14 AM (IST)

ਮੰਡੀ ਗੋਬਿੰਦਗੜ੍ਹ—ਮੰਡੀ ਗੋਬਿੰਦਗੜ੍ਹ 'ਚ ਕੁਝ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਕ ਵਿਅਕਤੀ ਦੀ ਹੌਂਡਾ ਸਿਟੀ ਕਾਰ ਖੋ ਲਈ। ਲੁਟੇਰਿਆਂ ਨੇ ਇਸ ਵਾਰਦਾਤ ਨੂੰ ਕੁਲਦੀਪ ਢਾਬੇ ਨੇੜੇ ਅੰਜ਼ਾਮ ਦਿੱਤਾ। ਪੀੜਤ ਪ੍ਰਮੋਦ ਕੁਮਾਰ ਪੁਤਰ ਚੁੰਨੀ ਲਾਲ ਲੁਧਿਆਣਾ ਦਾ ਵਾਸੀ ਹੈ। ਖਬਰ ਮਿਲੀ ਹੈ ਕਿ ਲੁਟੇਰਿਆਂ ਨੇ ਹਵਾਈ ਫਾਈਰਿੰਗ ਵੀ ਕੀਤੀ ਹੈ। ਇਸ ਵਾਰਦਾਤ ਤੋਂ ਬਾਅਦ ਖੰਨਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ।