ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਮੰਡੀ ਬੋਰਡ ਦੇ ਸਕੱਤਰ ਨੂੰ ਦਿੱਤਾ ਮੰਗ ਪੱਤਰ

Tuesday, Aug 28, 2018 - 02:34 AM (IST)

ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਮੰਡੀ ਬੋਰਡ ਦੇ ਸਕੱਤਰ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ,   (ਤ੍ਰਿਪਾਠੀ, ਮਨੋਰੰਜਨ)-  ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ’ਚ ਆਡ਼੍ਹਤੀਆਂ ਖਿਲਾਫ਼ ਪਾਸ ਕੀਤੇ ਜਾ ਰਹੇ ਕਾਨੂੰਨਾਂ ਦੇ ਵਿਰੋਧ ਵਿਚ ਅੱਜ ਨਵਾਂਸ਼ਹਿਰ ਆਡ਼੍ਹਤੀ ਐਸੋਸੀਏਸ਼ਨ ਨੇ ਜ਼ਿਲਾ ਮੰਡੀ ਬੋਰਡ ਦੇ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਉਪਰੰਤ ਆਡ਼੍ਹਤੀਆਂ ਦੇ ਵਫਦ ਨੇ ਮੰਡੀ ਬੋਰਡ ਦੇ ਸਕੱਤਰ (ਡੀ.ਐੱਮ.ਈ.) ਦੀ ਮਾਰਫਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਆਡ਼੍ਹਤੀ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ, ਮੱਖਣ ਸਿੰਘ ਗਰੇਵਾਲ ਅਤੇ ਸ਼ੰਕਰ ਦੁੱਗਲ ਨੇ ਕਿਹਾ ਕਿ  ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਐੱਮ.ਐੱਸ.ਸੀ. ਰੇਟ ਤੋਂ ਘੱਟ ਤੇ ਵਿਕਰੀ ਹੋਣ ਦੀ ਸੂਰਤ ਵਿਚ ਭਰਪਾਈ ਕਰਨ ਲਈ ਆਡ਼੍ਹਤੀਆਂ ’ਤੇ 20 ਪ੍ਰਤੀਸ਼ਤ ਟੈਕਸ ਲਗਾਉਣ ਅਤੇ ਸਰ ਛੋਟੂ ਰਾਮ ਦੇ  ਬਣਾਏ ਸ਼ਾਹੂਕਾਰਾ  ਐਕਟ ਨੂੰ ਆਡ਼੍ਹਤੀਆਂ ਤੇ ਥੋਪੇ ਜਾਣ ਦਾ ਆਡ਼੍ਹਤੀਆਂ ’ਚ ਸਰਕਾਰ ਖਿਲਾਫ਼ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਵਾਂ ਕਾਰਨ ਫਸਲ ਦੇ ਖਰਾਬ ਹੋਣ ’ਤੇ ਕੋਈ ਵੀ ਸਰਕਾਰੀ ਅਤੇ ਕੋਅਾਪ੍ਰੇਟਿਵ ਬੈਂਕ ਪਹਿਲੇ ਵਾਲੇ ਕਰਜ਼ਾ ਉਤਾਰੇ ਬਿਨਾਂ ਅਗਲੀ ਫਸਲ ਪਕਾਉਣ ਲਈ ਅਰਥਿਕ ਮਦਦ ਨਹੀਂ ਦਿੰਦੇ  ਪਰ ਅਜਿਹੇ ਮੁਸ਼ਕਿਲ ਹਾਲਾਤਾਂ ਵਿਚ ਵੀ ਆਡ਼੍ਹਤੀ ਕਿਸਾਨਾਂ ਨੂੰ ਪੇਸ਼ਗੀ ਰਾਸ਼ੀ ਦੇ ਕੇ ਮਦਦ ਲਈ ਅੱਗੇ ਆਉਂਦੇ ਹਨ। 
ਛੋਟੇ ਕਿਸਾਨ ਜਿਨ੍ਹਾਂ ਕੋਲ ਅਾਪਣੀ ਜ਼ਮੀਨ ਨਹੀਂ ਹੈ ਅਤੇ ਉਹ ਪਡ਼੍ਹੇ ਲਿਖੇ ਅਤੇ ਨੌਕਰੀ ਪੇਸ਼ਾ ਕਿਸਾਨਾਂ ਦੀ ਜ਼ਮੀਨ ਠੇਕੇ ’ਤੇ ਲੈ ਕੇ ਵਹਾਈ ਕਰਦੇ ਹਨ, ਨੂੰ ਵੀ ਬੈਂਕਾਂ ਵੱਲੋਂ ਕਰਜ਼ੇ ਦੇਣ ਦੀ ਸਹੂਲਤ ਨਾ ਹੋਣ ਕਰ ਕੇ ਆਡ਼੍ਹਤੀ ਹੀ ਅਜਿਹੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਡ਼੍ਹਤੀਆਂ ਖਿਲਾਫ਼ ਕਾਨੂੰਨ ਬਣਾਏ ਜਾਣ ਦੇ ਯਤਨਾਂ ਨੂੰ ਬੰਦ ਨਾ ਕੀਤਾ ਤਾਂ ਉਹ ਸਰਕਾਰ ਖਿਲਾਫ਼ ਸਡ਼ਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। 
 ਇਸ ਮੌਕੇ ਸੁਰਜੀਤ ਲਾਲ, ਜੋਗਾ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਓਮ ਪ੍ਰਕਾਸ਼, ਰਾਜੀਵ ਗੁਲਾਟੀ, ਮਦਨ ਲਾਲ, ਕਿਸ਼ੋਰੀ ਲਾਲ, ਦੀਪਕ, ਹਰਜੀਤ ਗੋਪਾਲ ਸੋਨੀ, ਜਨਕਰਾਜ, ਰਾਜੂ ਪਰਮਾਰ, ਰਮਨ ਕੁਮਾਰ, ਦਿਨੇਸ਼ ਅੌਹਰੀ, ਮੱਖਣ ਸਿੰਘ ਗਰੇਵਾਲ ਕੌਂਸਲਰ, ਸੁਰਿੰਦਰ ਸਿੰਘ, ਹਰਦੀਪ ਸਿੰਘ ਅਤੇ ਬਲਵੀਰ ਸਿੰਘ ਹਾਜ਼ਰ ਸਨ। 
 


Related News