ਖੇਡਦੀ ਹੋਈ ਬੱਚੀ ਨਾ ਮਿਲੀ ਤਾਂ ਲੱਭਣ ਨਿਕਲੇ ਮਾਪੇ, ਗੁਆਂਢੀ ਦੇ ਕਮਰੇ ਅੰਦਰਲਾ ਸੀਨ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Thursday, Sep 28, 2023 - 12:19 PM (IST)

ਖੇਡਦੀ ਹੋਈ ਬੱਚੀ ਨਾ ਮਿਲੀ ਤਾਂ ਲੱਭਣ ਨਿਕਲੇ ਮਾਪੇ, ਗੁਆਂਢੀ ਦੇ ਕਮਰੇ ਅੰਦਰਲਾ ਸੀਨ ਦੇਖ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਮਾਛੀਵਾੜਾ ਸਾਹਿਬ (ਟੱਕਰ) : 2 ਸਾਲਾ ਮਾਸੂਮ ਬੱਚੀ ਨੂੰ ਜਬਰ-ਜ਼ਿਨਾਹ ਕਰਨ ਦੀ ਨੀਅਤ ਨਾਲ ਚੁੱਕ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਬਲਜੀਤ ਸਿੰਘ ਵਾਸੀ ਸਹਿਜੋ ਮਾਜਰਾ ਨੂੰ ਮਾਛੀਵਾੜਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬੱਚੇ ਦੀ ਮਾਂ ਸਰੀਤਾ ਰਾਣੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ 2 ਸਾਲਾ ਬੱਚੀ ਰੀਆ (ਕਾਲਪਨਿਕ ਨਾਂ) ਹੋਰ ਬੱਚਿਆਂ ਨਾਲ ਗਲੀ 'ਚ ਖੇਡ ਰਹੀ ਸੀ ਅਤੇ ਕਰੀਬ 5.30 ਵਜੇ ਜਦੋਂ ਉਹ ਉਸ ਨੂੰ ਲੈਣ ਗਈ ਤਾਂ ਉਹ ਉੱਥੇ ਨਹੀਂ ਮਿਲੀ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ, ਪੁਲਸ ਨੇ ਚੜ੍ਹਦੀ ਸਵੇਰ ਕੀਤਾ ਗ੍ਰਿਫ਼ਤਾਰ

ਬੱਚੀ ਦੀ ਕਾਫ਼ੀ ਭਾਲ ਕੀਤੀ ਗਈ। ਜਦੋਂ ਬੱਚੀ ਨਾ ਮਿਲੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵੀ ਅਨਾਉਂਸਮੈਂਟ ਕਰਵਾਈ ਗਈ ਪਰ ਉਸ ਦਾ ਪਤਾ ਨਾ ਲੱਗਾ। ਬਿਆਨਕਰਤਾ ਅਨੁਸਾਰ ਜਦੋਂ ਉਹ ਕੁੜੀ ਨੂੰ ਲੱਭਦੇ-ਲੱਭਦੇ ਪਿੰਡ ਵਾਸੀ ਬਲਜੀਤ ਸਿੰਘ ਦੇ ਘਰ ਕੋਲ ਪੁੱਜੇ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਦਰਵਾਜ਼ਾ ਖੁੱਲ੍ਹਵਾਉਣ ’ਤੇ ਕਮਰੇ ਅੰਦਰਲਾ ਦ੍ਰਿਸ਼ ਦੇਖ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੇ ਖ਼ਾਤਿਆਂ 'ਚ ਆਇਆ ਦੁੱਗਣਾ-ਤਿੱਗਣਾ ਵਜ਼ੀਫ਼ਾ! ਮਗਰੋਂ ਸਕੂਲਾਂ ਨੂੰ ਜਾਰੀ ਹੋ ਗਏ ਹੁਕਮ

ਉਨ੍ਹਾਂ ਦੀ ਬੱਚੀ ਦੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਬਲਜੀਤ ਸਿੰਘ ਸਿਰਫ ਨਿੱਕਰ ਪਾ ਕੇ ਖੜ੍ਹਾ ਸੀ। ਬਿਆਨਕਰਤਾ ਅਨੁਸਾਰ ਉਸ ਨੇ ਉਨ੍ਹਾਂ ਦੀ ਮਾਸੂਮ ਧੀ ਨੂੰ ਮਾੜੀ ਨੀਅਤ ਨਾਲ ਅਤੇ ਹਵਸ ਪੂਰੀ ਕਰਨ ਲਈ ਚੁੱਕਿਆ ਸੀ। ਪੁਲਸ ਵਲੋਂ ਇਸ ਸਬੰਧੀ ਤੁਰੰਤ ਬਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News