ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ

Sunday, Dec 20, 2020 - 06:51 PM (IST)

ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ

ਜਲੰਧਰ (ਸ਼ੋਰੀ, ਮੁਨੀਸ਼)—ਜਲੰਧਰ ਵਿਖੇ ਇਕ ਪਰਿਵਾਰ ’ਚ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਚੱਲ ਰਹੇ ਝਗੜੇ ਦਾ ਅਜਿਹਾ ਖ਼ੌਫ਼ਨਾਕ ਅੰਤ ਹੋਇਆ, ਜਿਸ ਦੇ ਬਾਰੇ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ। ਥਾਣਾ 5 ਨੰਬਰ ਅਧੀਨ ਆਉਂਦੇ ਕਾਲਾ ਸੰਘਿਆ ਰੋਡ ’ਤੇ ਪੈਂਦੇ ਗ੍ਰੀਨ  ਐਵੇਨਿਊ ’ਚ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਸਿੰਘ ਵੱਲੋਂ ਫਿਲੌਰ ਵਿਖੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮਿ੍ਰਤਪਾਲ ਸਿੰਘ ਨੇ ਆਪਣੇ ਭਰਾ 'ਤੇ ਗੋਲੀ ਚਲਾਉਣ ਤੋਂ ਬਾਅਦ ਸਿੱਧਾ ਫਿਲੌਰ ਨਹਿਰ ’ਚ ਛਾਲ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਜਗਰਾਓਂ ’ਚ ਵੱਡੀ ਵਾਰਦਾਤ, NRI ਦੋਸਤਾਂ ਨੇ ਮੋਟਰ ’ਤੇ ਲਿਜਾ ਕੇ ਗੋਲੀਆਂ ਨਾਲ ਭੁੰਨਿਆ ਦੋਸਤ

PunjabKesari

ਘਟਨਾ ਤੋਂ ਬਾਅਦ ਅੰਮਿ੍ਰਤਪਾਲ ਪਿਤਾ ਦੀ ਪਿਸਤੌਲ ਲੈ ਕੇ ਆਟੋ ’ਚ ਬੈਠ ਫਰਾਰ ਹੋ ਗਿਆ ਸੀ। ਪੁਲਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਸ ਨੇ ਉਸ ਦੀ ਲਾਸ਼ ਨੂੰ ਕਾਬੂ ਕਰਨ ਤੋਂ ਬਾਅਦ ਤੋਂ 72 ਘੰਟਿਆਂ ਲਈ ਪਛਾਣ ਲਈ ਰੱਖੀ ਸੀ। ਦੱਸਿਆ ਜਾ ਰਿਹਾ ਹੈ ਕਿ ਅੰਮਿ੍ਰਤਪਾਲ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ਦੇ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਫੇਸਬੁੱਕ ’ਤੇ ਵੇਖ ਦੇ ਉਸ ਦੀ ਪਛਾਣ ਕੀਤੀ ਹੈ। ਥਾਣਾ 5 ਨੰਬਰ ਅਧੀਨ ਆਉਂਦੇ ਕਾਲਾ ਸੰਘਿਆਂ ਰੋਡ ’ਤੇ ਪੈਂਦੇ ਗ੍ਰੀਨ ਐਵੇਨਿੳੂ ’ਚ ਪ੍ਰਾਰਪਟੀ ਵਿਵਾਦ ਨੂੰ ਲੈ ਕੇ ਹੋਏ ਝਗੜੇ ’ਚ ਇਕ ਭਰਾ ਅੰਮਿ੍ਰਤਪਾਲ ਸਿੰਘ ਵੱਲੋਂ ਭਰਾ ਜਸਵਿੰਦਰ ਸਿੰਘ ’ਤੇ ਗੋਲੀ ਚਲਾ ਦਿੱਤੀ ਗਈ ਸੀ, ਜੋਕਿ ਉਸ ਦੀ ਭਾਬੀ ਸ਼ਵਿੰਦਰ ਕੌਰ ਨੂੰ ਜਾ ਲੱਗੀ ਸੀ। ਇਸ ਘਟਨਾ ਦੌਰਾਨ ਸਦਮੇ ’ਚ ਅੰਮਿ੍ਰਤਪਾਲ ਪਾਲ ਸਿੰਘ ਦੇ ਭਰਾ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ। 
ਇਹ ਵੀ ਪੜ੍ਹੋ: ਕਰੋ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਦੇ, ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਕੈਦ

ਜਾਣੋ ਕੀ ਹੈ ਪੂਰਾ ਮਾਮਲਾ 
ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ ਥਾਣਾ ਪੰਜ ਅਧੀਨ ਪੈਂਦੇ ਕਾਲਾ ਸੰਘਿਆਂ ਰੋਡ ’ਤੇ ਪੈਂਦੇ ਗ੍ਰੀਨ ਐਵੇਨਿੳੂ ’ਚ ਜ਼ਮੀਨੀ ਵਿਵਾਦ ਦੇ ਚੱਲਦੇ ਛੋਟੇ ਭਰਾ ਅੰਮਿ੍ਰਤਪਾਲ ਸਿੰਘ ਉਰਫ਼ ਲੱਕੀ ਵੱਲੋਂ ਵੱਡੇ ਭਰਾ ਜਸਵਿੰਦਰ ਸਿੰਘ ਉਰਫ਼ ਰਾਜਾ ਅਤੇ ਭਰਜਾਈ ’ਤੇ ਗੋਲ਼ੀ ਚਲਾ ਦਿੱਤੀ ਗਈ ਸੀ। ਗੋਲ਼ੀ ਜਸਵਿੰਦਰ ਸਿੰਘ ਦੀ ਪਤਨੀ ਦੇ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਕੇ ਜ਼ਮੀਨ ’ਤੇ ਡਿੱਗ ਗਈ ਸੀ। ਇਸ ਦੌਰਾਨ ਪਤਨੀ ਨੂੰ ਗੋਲ਼ੀ ਲੱਗੀ ਵੇਖ ਜਸਵਿੰਦਰ ਸਿੰਘ ਨੂੰ ਦੌਰਾ ਪੈ ਗਿਆ ਸੀ ਅਤੇ ਸਦਮੇ ’ਚ ਉਸ ਦੀ ਮੌਤ ਹੋ ਗਈ ਸੀ। ਦੋਵਾਂ ਭਰਾਵਾਂ ਵਿਚਾਲੇ ਜ਼ਮੀਨ ਵਿਵਾਦ ਚੱਲ ਰਿਹਾ ਸੀ। ਇਸ ਦੌਰਾਨ ਛੋਟੇ ਭਰਾ ਅੰਮ੍ਰਿਤਪਾਲ ਸਿੰਘ ਉਰਫ਼ ਲੱਕੀ ਨੇ ਆਪਣੇ ਪਿਤਾ ਗੁਰਮਿੰਦਰ ਸਿੰਘ ਦੀ ਲਾਇਸੈਂਸੀ ਰਿਵਾਲਵਰ ਨਾਲ ਵੱਡੇ ਭਰਾ ਅਤੇ ਭਰਜਾਈ ’ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਭਰਜਾਈ ਦੇ ਜਾ ਲੱਗੀ। ਵਾਰਦਾਤ ਤੋਂ ਬਾਅਦ ਲੱਕੀ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਪੁਲਸ ਵੱਲੋਂ ਉਸ ਦੀ ਭਾਲ ਲਗਾਤਾਰ ਜਾਰੀ ਸੀ। ਹੁਣ ਉਸ ਦੀ ਲਾਸ਼ ਫਿਲੌਰ ਨਹਿਰ ’ਚੋਂ ਬਰਾਮਦ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

shivani attri

Content Editor

Related News