ਗਿੱਦੜਬਾਹਾ: ਨਹਿਰ ''ਚ ਛਾਲ ਮਾਰ ਕੇ ਇਕ ਵਿਅਕਤੀ ਨੇ ਕੀਤੀ ਖੁਦਕੁਸ਼ੀ

12/13/2017 12:50:32 PM

ਗਿੱਦੜਬਾਹਾ (ਕੁਲਭੂਸ਼ਣ)— ਗਿੱਦੜਬਾਹਾ ਮਲੋਟ ਰੋਡ 'ਤੇ ਸਥਿਤ ਜੁੜਵਾਂ ਨਹਿਰਾਂ 'ਚੋਂ ਵੱਡੀ ਨਹਿਰ ਰਾਜਸਥਾਨ ਫਿਲਡਰ 'ਚ ਮਲੋਟ ਦੇ 46 ਸਾਲਾ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। 

PunjabKesari
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਚਿੱਟੇ ਰੰਗ ਦੀ ਐਕਟਿਵਾ 'ਤੇ ਸਵਾਰ ਹੋ ਕੇ ਇਥੇ ਪਹੁੰਚਿਆ ਸੀ ਅਤੇ ਉਸ ਨੇ ਐਕਟਿਵਾ ਨਹਿਰ ਦੇ ਕੰਢੇ 'ਤੇ ਖੜ੍ਹੀ ਕਰਨ ਤੋਂ ਬਾਅਦ ਪੁੱਲ 'ਤੋਂ ਵੱਡੀ ਨਹਿਰ 'ਚ ਛਾਲ ਮਾਰ ਦਿੱਤੀ।

PunjabKesari

ਮੌਕੇ 'ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਪੱਗਾਂ ਅਤੇ ਰੱਸੀਆਂ ਸੁੱਟ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਪਾਣੀ 'ਚ ਪੂਰੀ ਤਰ੍ਹਾਂ ਡੁੱਬ ਗਿਆ ਅਤੇ ਉਸ ਨੂੰ ਬਚਾਉਣ 'ਚ ਨਾਕਾਮਯਾਬ ਰਹੇ। ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ. ਕਤਾਣਾ ਗਿੜਬਾਹਾ ਧਰਮਪਾਲ ਸ਼ਰਮਾ ਮੌਕੇ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਛਾਲ ਮਾਰਨ ਵਾਲੇ ਵਿਅਕਤੀ ਨੂੰ ਨਹਿਰ 'ਚੋਂ ਕੱਢਣ ਲਈ ਗੋਤਾਖਾਰਾਂ ਨੂੰ ਬੁਲਾਇਆ ਗਿਆ ਹੈ।


Related News