4 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਕਰਤੂਤ, ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

Saturday, Aug 29, 2020 - 08:52 AM (IST)

4 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਕਰਤੂਤ, ਦੋਸਤ ਘਰ ਰੱਖੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਜੀਵਨ ਨਗਰ 'ਚ ਰਹਿਣ ਵਾਲੇ 4 ਬੱਚਿਆਂ ਦੇ ਪਿਤਾ ਵੱਲੋਂ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਕੁੜੀ ਨੂੰ 1 ਮਹੀਨੇ ਤੱਕ ਆਪਣੇ ਦੋਸਤ ਦੇ ਘਰ ਬੰਦੀ ਬਣਾ ਕੇ ਰੱਖਿਆ ਸੀ। ਕਿਸੇ ਤਰ੍ਹਾਂ ਭੱਜ ਕੇ ਆਪਣੀ ਭੈਣ ਕੋਲ ਪੁੱਜੀ ਕੁੜੀ ਨੇ ਘਟਨਾ ਬਾਰੇ ਦੱਸਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿਤੀ ਗਈ।

ਇਹ ਵੀ ਪੜ੍ਹੋ : ਕੈਪਟਨ ਦੇ ਜੱਦੀ ਜ਼ਿਲ੍ਹੇ 'ਚ ਕਰੋੜ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ, ਪੁਲਸ-ਪਾਵਰਕਾਮ 'ਚ ਹੋ ਚੁੱਕੀ ਖਿੱਚੋਤਾਣ

ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਦੋਸ਼ੀ ਸੋਮਨਾਥ ਖਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪਿਛਲੇ 7 ਸਾਲਾਂ ਤੋਂ ਉਹ ਆਪਣੀ ਵੱਡੀ ਭੈਣ ਅਤੇ ਜੀਜੇ ਦੇ ਘਰ ਰਹਿ ਰਹੀ ਹੈ। ਭੈਣ ਅਤੇ ਜੀਜੇ ਦੇ ਕੰਮ ’ਤੇ ਜਾਣ ਤੋਂ ਬਾਅਦ ਉਹ ਬੱਚਿਆਂ ਨਾਲ ਘਰ ’ਚ ਰਹਿੰਦੀ ਸੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਐਵਾਰਡ ਲਈ ਦੇਸ਼ ਦੇ 12 ਜ਼ਿਲ੍ਹਿਆਂ 'ਚ ਸ਼ਾਮਲ ਹੋਇਆ 'ਜਲੰਧਰ'

ਇਸੇ ਦੌਰਾਨ ਉਸ ਦਾ ਸੰਪਰਕ ਸੋਮਨਾਥ ਨਾਲ ਹੋਇਆ, ਜੋ ਕਿ ਜੀਵਨ ਨਗਰ 'ਚ ਰਹਿੰਦਾ ਹੈ। ਸੋਮਨਾਥ 4 ਬੱਚਿਆਂ ਦਾ ਪਿਤਾ ਹੈ। ਉਸ ਨੇ ਉਸ ਨੂੰ ਵਿਆਹ ਦੇ ਝਾਂਸੇ ’ਚ ਫਸਾਇਆ ਤੇ ਆਪਣੇ ਨਾਲ ਦੋਸਤ ਦੇ ਘਰ ਲੈ ਗਿਆ, ਜਿੱਥੇ ਉਸ ਨੂੰ ਇਕ ਮਹੀਨਾ ਰੱਖਿਆ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਜਦੋਂ ਕੁੜੀ ਨੇ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਤਾਂ ਉਹ ਟਾਲ-ਮਟੋਲ ਕਰਨ ਲੱਗਾ।

ਇਹ ਵੀ ਪੜ੍ਹੋ : ਸਦਨ 'ਚ ਰਾਤਾਂ ਕੱਟਣ ਵਾਲੀ ਕਾਂਗਰਸ ਹੁਣ ਘੰਟੇ ਕੱਟਣ ਲਈ ਵੀ ਨਹੀਂ ਤਿਆਰ : ਭਗਵੰਤ ਮਾਨ

ਇਸ ਲਈ ਕਿਸੇ ਤਰ੍ਹਾਂ ਉਸ ਦੇ ਚੁੰਗਲ 'ਚੋਂ ਬਾਹਰ ਨਿਕਲੀ ਅਤੇ ਭੱਜ ਕੇ ਆਪਣੀ ਭੈਣ ਦੇ ਘਰ ਪੁੱਜ ਗਈ। ਉਸਨੇ ਸਾਰੀ ਘਟਨਾ ਭੈਣ ਅਤੇ ਜੀਜੇ ਨੂੰ ਦੱਸੀ। ਉਧਰ ਜਾਂਚ ਅਧਿਕਾਰੀ ਸਬ ਇੰਸ. ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੀੜਤਾ ਦੀ ਮੈਡੀਕਲ ਜਾਂਚ ਕਰਵਾਇਆ ਜਾ ਰਿਹਾ ਹੈ।



 


author

Babita

Content Editor

Related News