ਲਿਫ਼ਟ ਦੇਣਾ ਪੈ ਗਿਆ ਮਹਿੰਗਾ, ਨਾਲ ਬੈਠ ਢਾਬੇ ''ਤੇ ਖਾਧਾ ਖਾਣਾ ਤੇ ਫ਼ਿਰ ਕਰ''ਤਾ ਡਰਾਈਵਰ ਦਾ ਕਤਲ
Friday, Jul 26, 2024 - 05:01 AM (IST)
ਘਨੌਰ (ਅਲੀ)- ਥਾਣਾ ਘਨੌਰ ਪੁਲਸ ਨੇ ਬੰਬੇ ਟਰਾਂਸਪੋਰਟ ’ਚ ਨੌਕਰੀ ਕਰਦੇ ਡਰਾਈਵਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਲਾਸ਼ ਨੂੰ ਖਦਾਨਾਂ ’ਚ ਸੁੱਟਣ ਵਾਲੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੁਨੀਲ ਕੁਮਾਰ ਪੁੱਤਰ ਸ਼ੰਭੂ ਨਾਥ ਪੁੱਤਰ ਤੁਲਸੀ ਰਾਮ ਵਾਸੀ ਪਿੰਡ ਮੰਗਨੋਟੀ ਥਾਣਾ ਬਰਸਰ ਜ਼ਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿਤਾ ਬੰਬੇ ਟਰਾਂਸਪੋਰਟ ’ਚ ਬਤੌਰ ਡਰਾਈਵਰ ਨੌਕਰੀ ਕਰਦੇ ਸਨ। ਮਿਤੀ 19 ਜੁਲਾਈ 2024 ਨੂੰ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਦੀ ਗੱਡੀ ਪਿੰਡ ਜਮੀਤਗੜ੍ਹ ਪਾਸ ਖੜ੍ਹੀ ਹੈ, ਜਿਸ ਦੇ ਸਿਰ ’ਚ ਕਿਸੇ ਨੇ ਸੱਟਾਂ ਮਾਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ
ਜਦੋਂ ਉਹ ਆਪਣੇ ਭਰਾ ਅਤੇ ਮਾਲਕ ਸਮੇਤ ਮੌਕੇ ’ਤੇ ਪੁੱਜਿਆ ਤਾਂ ਮੌਕੇ ’ਤੇ ਖੂਨ ਡੁੱਲਿਆ ਹੋਇਆ ਸੀ ਅਤੇ ਉਸ ਦੇ ਪਿਤਾ ਦੀ ਲਾਸ਼ ਖਦਾਨਾਂ ’ਚ ਪਈ ਸੀ। ਉਨ੍ਹਾਂ ਦੇ ਸਿਰ ’ਤੇ ਕਿਸੇ ਤਿੱਖੀ ਚੀਜ਼ ਦੇ ਵਾਰ ਕੀਤੇ ਗਏ ਸਨ। ਮੌਕੇ ’ਤੇ ਫੌਜੀ ਢਾਬੇ ਦਾ ਮਾਲਕ ਸੁਰੇਸ਼ ਵੀ ਆ ਗਿਆ, ਜਿਸ ਨੇ ਦੱਸਿਆ ਕਿ ਉਸ ਦਾ ਪਿਤਾ ਇਕ ਹੋਰ ਵਿਅਕਤੀ ਨਾਲ ਖਾਣਾ ਖਾ ਕੇ ਗਿਆ ਸੀ। ਉਹ ਅਣਪਛਾਤਾ ਵਿਅਕਤੀ ਉਸ ਦੇ ਪਿਤਾ ਤੋਂ ਲਿਫਟ ਲੈ ਕੇ ਨਾਲ ਗਿਆ ਸੀ, ਜਿਸ ਦੀ ਕਿਸੇ ਗਲ ਤੋਂ ਤਕਰਾਰਬਾਜ਼ੀ ਹੋ ਗਈ ਸੀ, ਤੇ ਇਸ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਨੇ ਉਸ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e