ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

Friday, Sep 18, 2020 - 10:59 AM (IST)

ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

ਮਲਸੀਆਂ (ਤ੍ਰੇਹਨ)— ਪਿੰਡ ਰਾਈਵਾਲ ਤੋਂ ਸੀਚੇਵਾਲ ਰੋਡ 'ਤੇ ਰਿਸ਼ੀ ਰਾਈਸ ਮਿੱਲਜ਼ ਦੇ ਸਾਹਮਣੇ ਖੇਤਾਂ 'ਚ ਇਕ ਡੇਰੇ 'ਤੇ ਇਕ ਕਿਸਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ 'ਤੇ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ, ਥਾਣਾ ਮੁਖੀ ਸ਼ਾਹਕੋਟ ਸੁਰਿੰਦਰ ਕੁਮਾਰ ਅਤੇ ਪੁਲਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ

ਪੁਲਸ ਚੌਕੀ ਮਲਸੀਆਂ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆਂ ਕਿਸਾਨ ਹਰਬੰਸ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਮਾਲੂਪੁਰ ਦਾ ਰਾਈਵਾਲ ਦੋਨਾ-ਸੀਚੇਵਾਲ ਰੋਡ 'ਤੇ ਖੇਤਾਂ 'ਚ ਡੇਰਾ ਹੈ। ਉਹ ਖੇਤਾਂ 'ਚ ਇਕੱਲਾ ਰਹਿੰਦਾ ਸੀ ਅਤੇ ਬਾਕੀ ਪਰਿਵਾਰ ਪਿੰਡ 'ਚ ਰਹਿੰਦਾ ਸੀ। ਡੇਰੇ 'ਤੇ ਮੱਝਾਂ ਵਗੈਰਾਂ ਰੱਖੀਆਂ ਹੋਈਆਂ ਹਨ। ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਡੇਰੇ 'ਤੇ ਹਰਬੰਸ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਲਾਸ਼ ਡੇਰੇ ਦੇ ਮੇਨ ਗੇਟ ਕੋਲ ਖੂਨ ਨਾਲ ਲੱਥ-ਪੱਥ ਪਈ ਮਿਲੀ। ਪੁਲਸ ਨੇ ਹਰਬੰਸ ਸਿੰਘ ਦੇ ਬੇਟੇ ਲਹਿੰਬਰ ਸਿੰਘ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਉੱਕਤ ਕੇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਅਤੇ ਛੇਤੀ ਹੀ ਕਾਤਲ ਸਾਲਾਖਾਂ ਪਿਛੇ ਹੋਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਭਿਆਨਕ ਰੂਪ ਵਿਖਾਉਣ ਲੱਗਾ 'ਕੋਰੋਨਾ', ਜ਼ਿਲ੍ਹਾ ਕਪੂਰਥਲਾ 'ਚ ਵਧੀ ਮੌਤ ਦਰ


author

shivani attri

Content Editor

Related News