ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਚਚੇਰੇ ਭਰਾਵਾਂ ਨੇ ਕੁੱਟਮਾਰ ਕਰਕੇ ਭਰਾ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

Saturday, Apr 15, 2023 - 04:42 PM (IST)

ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਚਚੇਰੇ ਭਰਾਵਾਂ ਨੇ ਕੁੱਟਮਾਰ ਕਰਕੇ ਭਰਾ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

ਮਾਹਿਲਪੁਰ (ਸੰਜੀਵ, ਰਾਜੇਸ਼ ਅਰੋੜਾ)- ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਸਰਦੁੱਲਾਪੁਰ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਚਰੇਰੇ ਭਰਾਵਾਂ ਨੂੰ ਉਲ੍ਹਾਮਾ ਦੇਣ ਗਏ ਵਿਅਕਤੀ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਰਮੇਸ਼ ਲਾਲ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

PunjabKesari

ਮ੍ਰਿਤਕ ਵਿਅਕਤੀ ਦੀ ਪਤਨੀ ਮੀਨਾ ਕੁਮਾਰੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਹਮਲਾਵਰ ਉਸ ਦੇ ਪਤੀ ਦੇ ਚਾਚੇ ਦੇ ਲੜਕੇ ਹਨ। ਕੁਝ ਦਿਨ ਪਹਿਲਾਂ ਉਸ ਦੇ ਪਤੀ ਦੇ ਪਹਿਲੇ ਵਿਆਹ ਦੀ ਕੁੜੀ ਜੂਹੀ ਨੂੰ ਉਸ ਦੀ ਭੂਆ ਬਿਮਲਾ ਦੇਵੀ ਦੇ ਘਰੋਂ ਚੁੱਕ ਕੇ ਉਸ ਨੂੰ ਮ੍ਰਿਤਕ ਪਤੀ ਹਰਮੇਸ਼ ਲਾਲ ਦੀ ਪਹਿਲੀ ਤਲਾਕਸ਼ੁਦਾ ਪਤਨੀ ਦੇ ਘਰ ਛੱਡ ਆਏ ਸਨ, ਜਿਸ ਦਾ ਉਲ੍ਹਾਮਾ ਦੇਣ ਗਏ ਉਸ ਦੇ ਪਤੀ ਹਰਮੇਸ਼ ਲਾਲ ਨੂੰ ਉਸ ਦੇ ਚਾਚੇ ਦੇ ਮੁੰਡਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News