ਤੜਫ਼ਦੇ ਬੰਦੇ ਨੂੰ ਸਟਰੈਚਰ 'ਤੇ ਪਾ ਦੌੜ ਗਏ ਮੁਲਜ਼ਮ, ਰੌਂਗਟੇ ਖੜ੍ਹੇ ਕਰਦੀ ਵਾਰਦਾਤ CCTV 'ਚ ਕੈਦ (ਤਸਵੀਰਾਂ)

Tuesday, Feb 07, 2023 - 12:26 PM (IST)

ਤੜਫ਼ਦੇ ਬੰਦੇ ਨੂੰ ਸਟਰੈਚਰ 'ਤੇ ਪਾ ਦੌੜ ਗਏ ਮੁਲਜ਼ਮ, ਰੌਂਗਟੇ ਖੜ੍ਹੇ ਕਰਦੀ ਵਾਰਦਾਤ CCTV 'ਚ ਕੈਦ (ਤਸਵੀਰਾਂ)

ਲੁਧਿਆਣਾ (ਵਿਪਨ) : ਲੁਧਿਆਣਾ 'ਚ ਇਕ ਫਾਈਨਾਂਸਰ ਤੇ ਉਸ ਦੇ ਸਾਥੀਆਂ ਨੇ ਉਸ ਸਮੇਂ ਜ਼ੁਰਮ ਦੀ ਹੱਦ ਕਰ ਛੱਡੀ, ਜਦੋਂ ਪਹਿਲਾਂ ਤਾਂ ਆਪਣੇ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਅੱਧਮੋਇਆ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਦੋਰਾਹਾ ਦੇ ਹਸਪਤਾਲ ਲੈ ਗਏ। ਇੱਥੇ ਮੁਲਾਜ਼ਮ ਨੂੰ ਸਟਰੈਚਰ 'ਤੇ ਪਾ ਕੇ ਫਾਈਨਾਂਸਰ ਸਮੇਤ ਬਾਕੀ ਵਿਅਕਤੀ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ  ਗਈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਚ ਖਲਬਲੀ, ਜਾਣੋ ਕੀ ਹੈ ਪੂਰਾ ਮਾਜਰਾ

PunjabKesari

ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਰਹਿਣ ਵਾਲੇ ਰਾਜਨ (48) ਵੱਜੋਂ ਹੋਈ ਹੈ। ਫਿਲਹਾਲ ਪੁਲਸ ਨੇ ਫਾਈਨਾਂਸਰ ਜਗਜੀਤ ਸਿੰਘ ਟੋਨੀ ਅਤੇ ਉਸ ਦੇ 3 ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਹੀ ਮੇਕਅਪ ਨੂੰ ਲੈ ਕੇ ਪੈ ਗਿਆ ਸੀ ਪੰਗਾ, ਫਿਰ ਜੋ ਕੁੱਝ ਹੋਇਆ, ਯਕੀਨ ਨਹੀਂ ਕਰ ਸਕੋਗੇ

PunjabKesari

ਇਸ ਬਾਰੇ ਡੀ. ਐੱਸ. ਪੀ. ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਕੁੱਝ ਵਿਅਕਤੀ ਹਸਪਤਾਲ ਦੇ ਬਾਹਰ ਹੀ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਛੱਡ ਗਏ ਸਨ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ  ਦੇ ਪਰਿਵਾਰ ਵਾਲਿਆਂ ਨੇ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News