ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ

Monday, Mar 08, 2021 - 03:18 PM (IST)

ਜਲੰਧਰ (ਜ. ਬ.)-ਸ਼ਨੀਵਾਰ ਨੂੰ ਪ੍ਰੀਤ ਨਗਰ ਵਿਚ ਦਿਨ-ਦਿਹਾੜੇ ਦੁਕਾਨ ਵਿਚ ਦਾਖ਼ਲ ਹੋ ਕੇ ਟਿੰਕੂ ਦੀ ਹੱਤਿਆ ਕਰਨ ਦੇ ਮਾਮਲੇ ਵਿਚ 24 ਘੰਟੇ ਬੀਤ ਜਾਣ ’ਤੇ ਵੀ ਕੋਈ ਦੋਸ਼ੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਉਥੇ ਹੀ, ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹੱਤਿਆਰੇ ਪੁਨੀਤ ਨੂੰ ਕਪੂਰਥਲਾ ਦੇ ਮੱਖਣ ਗਿਰੋਹ ਦੇ ਸਰਗਣੇ ਮੱਖਣ ਨੇ ਹਥਿਆਰ ਮੁਹੱਈਆ ਕਰਵਾਏ ਸਨ। ਜਲੰਧਰ ਪੁਲਸ ਨੇ ਮੱਖਣ ਦੇ ਕਪੂਰਥਲਾ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਪਰ ਉਹ ਘਰੋਂ ਫ਼ਰਾਰ ਮਿਲਿਆ। ਮੱਖਣ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਭਗ 10 ਦਿਨਾਂ ਤੋਂ ਉਹ ਘਰ ਨਹੀਂ ਆਇਆ।

ਸੂਤਰਾਂ ਦੀ ਮੰਨੀਏ ਤਾਂ ਪੁਨੀਤ ਅਤੇ ਲੱਲੀ ਨਾਲ ਟਿੰਕੂ ਦੀ ਹੱਤਿਆ ਕਰਨ ਆਏ ਦੋ ਹੋਰ ਅਣਪਛਾਤੇ ਹਮਲਾਵਰ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜੋ ਕਿ ਅਪਰਾਧਿਕ ਮਾਮਲੇ ਵਿਚ ਭਗੌੜੇ ਵੀ ਹਨ। ਸੂਤਰਾਂ ਨੇ ਦੱਸਿਆ ਕਿ ਪੁਨੀਤ ਸ਼ਰਮਾ ਵੀ ਫਿਰੋਜ਼ਪੁਰ ਜੇਲ ਵਿਚ ਕਾਫੀ ਸਮਾਂ ਰਿਹਾ ਹੈ, ਜਿਸ ਕਾਰਨ ਉਸ ਦੀ ਇਨ੍ਹਾਂ ਦੋਸ਼ੀਆਂ ਨਾਲ ਦੋਸਤੀ ਹੋ ਗਈ। ਪੁਨੀਤ ਸ਼ਰਮਾ ਕੁਝ ਸਮਾਂ ਜਲੰਧਰ ਦੇ ਭਾਲੂ ਗੈਂਗ ਦੇ ਸਰਗਣੇ ਭਾਲੂ ਨਾਲ ਵੀ ਸਜ਼ਾ ਕੱਟ ਕੇ ਆਇਆ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਭਗ 10 ਟੀਮਾਂ ਬਣਾਈਆਂ ਹਨ।

ਇਹ ਵੀ ਪੜ੍ਹੋ : ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

PunjabKesari

ਪੁਲਸ ਨੇ ਕਪੂਰਥਲਾ, ਹੁਸ਼ਿਆਰਪੁਰ, ਧਰਮਸ਼ਾਲਾ, ਡਲਹੌਜ਼ੀ ਅਤੇ ਫਗਵਾੜਾ ਸਮੇਤ ਕਈ ਹੋਰਨਾਂ ਸ਼ਹਿਰਾਂ ਤੇ ਸੂਬਿਆਂ ਵਿਚ ਛਾਪੇਮਾਰੀ ਕੀਤੀ। ਤਰਨਤਾਰਨ ਦੇ ਇਕ ਨੌਜਵਾਨ ਦੀ ਵੀ ਪੁਲਸ ਭਾਲ ਕਰ ਰਹੀ ਹੈ, ਜੋ ਕਿ ਸ਼ੱਕ ਦੇ ਘੇਰੇ ਵਿਚ ਆਇਆ ਹੋਇਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਹੱਤਿਆ ਕਰਨ ਤੋਂ ਪਹਿਲਾਂ ਖੁਦ ਪੁਨੀਤ ਨੇ ਨਰਿੰਦਰ ਲੱਲੀ ਨਾਲ ਮਿਲ ਕੇ ਟਿੰਕੂ ਦੀ ਦੁਕਾਨ ਦੀ ਰੇਕੀ ਕੀਤੀ ਸੀ ਅਤੇ ਉਸ ਸਮੇਂ ਮੱਖਣ ਵੀ ਉਨ੍ਹਾਂ ਦੇ ਨਾਲ ਸੀ। ਜਿਸ ਸਮੇਂ ਟਿੰਕੂ ਦੀ ਹੱਤਿਆ ਕਰ ਕੇ ਦੋਸ਼ੀ ਸਵਿਫਟ ਡਿਜ਼ਾਇਰ ਗੱਡੀ ਵਿਚ ਫ਼ਰਾਰ ਹੋਏ, ਉਸ ਸਮੇਂ ਉਨ੍ਹਾਂ ਨਾਲ ਹੋਰ ਕਾਰ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਦੀ ਦੁਪਹਿਰੇ ਲਗਭਗ 1.30 ਵਜੇ ਪ੍ਰੀਤ ਨਗਰ ਸਥਿਤ ਗੁਰਮੀਤ ਉਰਫ ਟਿੰਕੂ (40) ਵਾਸੀ ਕੈਲਾਸ਼ ਨਗਰ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਪੁਨੀਤ ਸ਼ਰਮਾ ਪੁੱਤਰ ਰਜਿੰਦਰ ਸ਼ਰਮਾ ਵਾਸੀ ਅਮਰ ਨਗਰ ਅਤੇ ਨਰਿੰਦਰ ਉਰਫ਼ ਲੱਲੀ ਪੁੱਤਰ ਸੁਭਾਸ਼ ਸ਼ਰਮਾ ਵਾਸੀ ਗੁੱਜਾ ਪੀਰ ਰੋਡ ਸਮੇਤ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਟਿੰਕੂ ਦੀ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ

ਹਮਲਾਵਰਾਂ ਨੇ ਉਦੋਂ ਕਰੀਬ 15 ਫਾਇਰ ਕੀਤੇ ਸਨ, ਜਦੋਂ ਕਿ ਦੋਸ਼ੀ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਏਸਨ। ਥਾਣਾ ਨੰ. 8 ਵਿਚ ਪੁਨੀਤ ਸ਼ਰਮਾ, ਨਰਿੰਦਰ ਸ਼ਰਮਾ ਸਮੇਤ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਕ ਹਮਲਾਵਰ ਦੁਕਾਨ ਦੇ ਅੰਦਰ ਗਏ ਹਮਲਾਵਰਾਂ ਦੀ ਉਡੀਕ ਕਾਰ ਵਿਚ ਬੈਠ ਕੇ ਕਰ ਰਿਹਾ ਸੀ। ਹੱਤਿਆ ਕਰ ਕੇ ਦੋਸ਼ੀ ਬਦਲਾ ਲੈ ਲੈਣ ਦੀ ਗੱਲ ਕਹਿ ਕੇ ਫ਼ਰਾਰ ਹੋ ਗਏ ਸਨ। ਹਾਲਾਂਕਿ ਪਹਿਲਾਂ ਟਿੰਕੂ ਅਤੇ ਪੁਨੀਤ ਦੀ ਹੁੱਕਾ ਬਾਰ ਕਾਰਣ ਚੱਲ ਰਹੀ ਰੰਜਿਸ਼ ਦੀ ਗੱਲ ਸਾਹਮਣੇ ਆਈ ਸੀ ਪਰ ਹੁਣ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਮਾਮਲੇ ਵਿਚ ਰਾਜਨੀਤਿਕ ਪਾਰਟੀ ਨਾਲ ਜੁੜੇ ਲੋਕਾਂ ਦੀਆਂ ਚਰਚਾਵਾਂ ਵੀ ਸਾਹਮਣੇ ਆਉਣ ਲੱਗੀਆਂ ਹਨ।

PunjabKesari

ਟਿੰਕੂ ਦੇ ਮੋਬਾਇਲ ਨਾਲ ਸਾਹਮਣੇ ਆ ਸਕਦੇ ਹਨ ਕਈ ਰਾਜ਼
ਟਿੰਕੂ ਦੀ ਹੱਤਿਆ ਤੋਂ ਬਾਅਦ ਪੁਲਸ ਨੇ ਉਸ ਦੇ ਦੋਵਾਂ ਮੋਬਾਇਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਟਿੰਕੂ ਦੇ ਮੋਬਾਇਲਾਂ ਨਾਲ ਕਈ ਵੱਡੇ ਰਾਜ਼ ਸਾਹਮਣੇ ਆ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਟਿੰਕੂ ਕੋਲ ਇਕ ਰਾਜਨੀਤਿਕ ਪਾਰਟੀ ਨਾਲ ਜੁੜੇ ਵਿਅਕਤੀ ਦੀ ਅਸ਼ਲੀਲ ਵੀਡੀਓ ਹੈ ਅਤੇ ਉਸ ਵਿਅਕਤੀ ਨੂੰ ਖੁਦ ਦੀ ਵੀਡੀਓ ਬਾਰੇ ਜਾਣਕਾਰੀ ਵੀ ਸੀ। ਇਸ ਵਿਅਕਤੀ ਨੇ ਟਿੰਕੂ ਅਤੇ ਪੁਨੀਤ ਵਿਚਕਾਰ ਚੱਲ ਰਹੀ ਰਾਜ਼ੀਨਾਮੇ ਦੀ ਗੱਲ ਨੂੰ ਵੀ ਸਿਰੇ ਨਹੀਂ ਲੱਗਣ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਦੋਵੇਂ ਰਾਜ਼ੀਨਾਮਾ ਕਰਦੇ ਹਨ ਤਾਂ ਉਸ ਦੀ ਵੀਡੀਓ ਚੋਣਾਂ ਵਿਚ ਕਿਸੇ ਸਮੇਂ ਵੀ ਵਾਇਰਲ ਕੀਤੀ ਜਾ ਸਕਦੀ ਹੈ। ਇਸ ਵਿਅਕਤੀ ਦੀ ਕਿਸੇ ਸਮੇਂ ਟਿੰਕੂ ਨਾਲ ਕਾਫੀ ਯਾਰੀ ਰਹਿ ਚੁੱਕੀ ਹੈ। ਜਦੋਂ ਕਿ ਰਾਜਨੀਤੀ ਨਾਲ ਜੁੜੇ ਇਸ ਵਿਅਕਤੀ ਦਾ ਟਿੰਕੂ ਨਾਲ ਵਿਵਾਦ ਹੋਇਆ ਤਾਂ ਉਸ ਨੇ ਪੁਨੀਤ ਸ਼ਰਮਾ ਨਾਲ ਨਜ਼ਦੀਕੀਆਂ ਬਣਾ ਲਈਆਂ ਸਨ।

ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

PunjabKesari

ਥਾਣਾ ਨੰ. 8 ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਜਲਦ ਉਹ ਟਿੰਕੂ ਦੇ ਮੋਬਾਇਲ ਨੂੰ ਚੈੱਕ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੁਲਸ ਨੇ ਕਈ ਸੂਬਿਆਂ ਅਤੇ ਸ਼ਹਿਰਾਂ ਵਿਚ ਛਾਪੇਮਾਰੀ ਕੀਤੀ ਹੈ ਪਰ ਪੁਨੀਤ ਅਤੇ ਨਰਿੰਦਰ ਲੱਲੀ ਦਾ ਕੁਝ ਸੁਰਾਗ ਨਹੀਂ ਲੱਗ ਸਕਿਆ। ਪੁਲਸ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਦਬਾਅ ਬਣਾ ਰਹੀ ਹੈ। ਫਿਲਹਾਲ ਦੋਸ਼ੀਆਂ ਦੇ ਫੋਨ ਵੀ ਬੰਦ ਆ ਰਹੇ ਹਨ, ਜਿਸ ਕਾਰਣ ਉਨ੍ਹਾਂ ਦੀ ਲੋਕੇਸ਼ਨ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੇਰ ਰਾਤ ਵੀ ਪੁਲਸ ਸ਼ਹਿਰ ਦੇ ਬਾਹਰ ਛਾਪੇਮਾਰੀ ਕਰਨ ਵਿਚ ਲੱਗੀ ਹੋਈ ਸੀ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News