ਰੰਜਿਸ਼ ਕਾਰਨ ਹੋਈ ਲੜਾਈ ''ਚ ਗੋਲੀ ਲੱਗਣ ਨਾਲ ਨੌਜਵਾਨ ਜ਼ਖਮੀ

Sunday, Mar 04, 2018 - 08:33 AM (IST)

ਰੰਜਿਸ਼ ਕਾਰਨ ਹੋਈ ਲੜਾਈ ''ਚ ਗੋਲੀ ਲੱਗਣ ਨਾਲ ਨੌਜਵਾਨ ਜ਼ਖਮੀ

ਬਨੂੜ (ਗੁਰਪਾਲ) - ਬਨੂੜ ਸ਼ਹਿਰ ਵਿਚ ਬੀਤੀ ਰਾਤ ਪੁਰਾਣੀ ਰੰਜਿਸ਼ ਕਾਰਨ ਹੋਈ ਲੜਾਈ ਵਿਚ ਗੋਲੀ ਚੱਲਣ ਕਾਰਨ ਇਕ ਨੌਜਵਾਨ ਗੰਭੀਰ ਜ਼ਖਮੀ ਹੋਣ ਅਤੇ ਗੋਲੀ ਚਲਾਉਣ ਦੇ ਦੋਸ਼ ਵਿਚ ਅਕਾਲੀ ਆਗੂ ਤੇ ਉਸ ਦੇ ਪੁੱਤਰ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ।
ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਬਨੂੜ ਦੇ ਵਾਰਡ ਨੰ. 4 ਦੇ ਵਸਨੀਕ ਵਿਕਰਮ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਰਾਤ ਉਹ 10:30 ਵਜੇ ਸ਼ਹਿਰ ਵਿਚ ਸਥਿਤ ਨਾਈ ਦੀ ਦੁਕਾਨ ਤੋਂ ਆਪਣੇ ਦੋਸਤ ਰੋਹਿਤ ਜੋਸ਼ੀ ਨਾਲ ਘਰ ਆ ਰਿਹਾ ਸੀ ਤਾਂ ਦਵਿੰਦਰਪਾਲ ਸਿੰਘ  ਵਾਰਡ ਨੰ. 8 ਮੈਨੂੰ ਮੋਬਾਇਲ 'ਤੇ ਫੋਨ ਕਰ ਕੇ ਗਾਲੀ-ਗਲੋਚ ਕਰਨ ਲੱਗਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਤੋਂ ਬਾਅਦ ਅਸੀਂ ਦੋਵੇਂ ਜਦੋਂ ਦਵਿੰਦਰਪਾਲ ਸਿੰਘ ਦੇ ਘਰ ਅੱਗੋਂ ਲੰਘ ਰਹੇ ਸੀ ਤਾਂ ਘਰ ਦੇ ਬਾਹਰ ਉਹ ਤੇ ਉਸ ਦਾ ਪਿਤਾ ਅਮਰੀਕ ਸਿੰਘ ਧਰਮਗੜ੍ਹ ਖੜ੍ਹਾ ਸੀ। ਉਸ ਨੇ ਸਾਨੂੰ ਦੋਵਾਂ ਨੂੰ ਦੇਖ ਕੇ ਲਲਕਾਰਾ ਮਾਰਿਆ ਤੇ ਆਪਣੇ ਪੁੱਤਰ ਨੂੰ ਅੰਦਰੋਂ ਪਿਸਤੌਲ ਲਿਆਉਣ ਲਈ ਕਿਹਾ। ਦਵਿੰਦਰਪਾਲ ਘਰੋਂ ਇਕ ਦੋਨਾਲੀ ਤੇ 12 ਬੋਰ ਪਿਸਤੌਲ ਲੈ ਕੇ ਆਇਆ ਤੇ ਉਨ੍ਹਾਂ ਦੋਵਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਇਕ ਗੋਲੀ ਵਿਕਰਮ ਸਿੰਘ ਦੇ ਲੱਤ ਵਿਚ ਲੱਗੀ। ਉਪਰੰਤ ਉਹ ਜ਼ਖਮੀ ਹੋ ਗਿਆ ਤੇ ਉਹ ਆਪਣੇ ਦੋਸਤ ਰੋਹਿਤ ਜੋਸ਼ੀ ਦੀ ਸਹਾਇਤਾ ਨਾਲ ਉਥੋਂ ਆ ਗਿਆ, ਜਦੋਂ ਉਹ ਘਰ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਵਿਚ ਸਥਿਤ ਹਸਪਤਾਲ ਵਿਚ ਦਾਖਲ ਕਰਵਾਇਆ ਹੈ।
ਏ. ਐੱਸ. ਆਈ. ਨੇ ਦੱਸਿਆ ਕਿ ਵਿਕਰਮ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਦਵਿੰਦਰਪਾਲ ਉਰਫ ਲਵਲੀ ਤੇ ਉਸ ਦੇ ਪਿਤਾ ਅਮਰੀਕ ਸਿੰਘ ਧਰਮਗੜ੍ਹ ਜੋ ਕਿ ਅਕਾਲੀ ਆਗੂ ਹੈ, ਦੇ ਖਿਲਾਫ ਧਾਰਾ 307, 34, 506 ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ


Related News