ਸੜਕ ਹਾਦਸੇ ''ਚ ਨੌਜਵਾਨ ਜ਼ਖਮੀ

12/23/2017 8:27:05 AM

ਜੈਤੋ  (ਜਿੰਦਲ) - ਬਠਿੰਡਾ ਰੋਡ 'ਤੇ ਸਥਿਤ ਰੋਟਰੀ ਭਵਨ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੋਲ ਐਮਰਜੈਂਸੀ ਨੰਬਰ 'ਤੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਅਤੇ ਉਸ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਉਪਰੰਤ ਉਹ ਆਪਣੇ ਸਾਥੀਆਂ ਨਾਲ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀ ਹਾਲਤ 'ਚ ਪਏ ਨੌਜਵਾਨ ਇੰਦਰਜੀਤ ਸਿੰਘ (35) ਪੁੱਤਰ ਬਾਬੂ ਰਾਮ ਵਾਸੀ ਚੰਦਭਾਨ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜਦ ਉਹ ਆਪਣੇ ਮੋਟਰਸਾਈਕਲ ਰਾਹੀਂ ਸੜਕ 'ਤੇ ਜਾ ਰਿਹਾ ਸੀ ਤਾਂ ਕੋਈ ਅਣਪਛਾਤਾ ਵਾਹਨ ਤੇਜ਼ ਰਫ਼ਤਾਰ ਨਾਲ ਆਇਆ ਅਤੇ ਮੋਟਰਸਾਈਕਲ ਨੂੰ ਫ਼ੇਟ ਮਾਰ ਕੇ ਦੌੜ ਗਿਆ ।


Related News