ਕਾਰ-ਮੋਟਰਸਾਈਕਲ ਹਾਦਸੇ ''ਚ ਨੌਜਵਾਨ ਦੀ ਮੌਤ, ਚਾਲਕ ਖ਼ਿਲਾਫ ਮਾਮਲਾ ਦਰਜ

Tuesday, Jun 25, 2024 - 04:54 PM (IST)

ਕਾਰ-ਮੋਟਰਸਾਈਕਲ ਹਾਦਸੇ ''ਚ ਨੌਜਵਾਨ ਦੀ ਮੌਤ, ਚਾਲਕ ਖ਼ਿਲਾਫ ਮਾਮਲਾ ਦਰਜ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਫਲਾਈਓਵਰ 'ਤੇ ਚੜ੍ਹਨ ਮੌਕੇ ਇਕ ਮੋਟਰਸਾਈਕਲ ਅਤੇ ਕਾਰ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਾਨ ਪੁੱਤਰ ਨਿੱਕਾ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਕਿਹਾ ਕਿ ਉਸ ਦੇ ਤਾਏ ਦਾ ਲੜਕਾ ਰਵੀ ਪੁੱਤਰ ਖਜਾਨ ਚੰਦ ਵਾਸੀ ਮੁਹੱਲਾ ਵਾਲਮੀਕਿ ਗੀਤਾ ਭਵਨ ਰੋਡ ਗੁਰਦਾਸਪੁਰ ਨਗਰ ਕੌਸਲ ਕਮੇਟੀ ਗੁਰਦਾਸਪੁਰ ਵਿਖੇ ਬਤੌਰ ਸਫਾਈ ਸੇਵਕ ਕੰਟਰੈਕਟ ਬੇਸ 'ਤੇ ਕੰਮ ਕਰਦਾ ਹੈ। ਉਹ 22 ਜੂਨ ਨੂੰ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਮਾਨਕੌਰ ਸਿੰਘ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਮੁਕੇਰੀਆਂ ਰੋਡ ਦੇ ਫਲਾਈ ਉਵਰ ਦੀ ਚੜਾਈ ਚੜ੍ਹਨ ਮੌਕੇ ਪਿੱਛੇ ਤੋਂ ਕਾਰ ਨੰਬਰੀ ਪੀਬੀ ਪੀਬੀ07-ਸੀਐਫ-5729 ਆਈ ਜਿਸ ਦੇ ਚਾਲਕ ਨੇ ਰਵੀ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ ਅਤੇ ਰਵੀ ਸੜਕ ਵਿਚ ਡਿੱਗ ਗਿਆ।

ਇਸ ਹਾਦਸੇ ਦੌਰਾਨ ਰਵੀ ਦੇ ਸਿਰ ਵਿਚ ਸੱਟ ਲੱਗ ਗਈ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਸ ਨੇ ਉਕਤ ਬਿਆਨਾਂ ਦੇ ਆਧਾਰ  'ਤੇ ਕਾਰ ਚਾਲਕ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News