ਹਿਮਾਚਲ ਪ੍ਰਦੇਸ਼ ''ਚ ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, ਦੋ ਹੋਰ ਜ਼ਖਮੀ

Wednesday, Jun 26, 2024 - 05:26 PM (IST)

ਹਿਮਾਚਲ ਪ੍ਰਦੇਸ਼ ''ਚ ਸੜਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ, ਦੋ ਹੋਰ ਜ਼ਖਮੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਸਬ-ਡਿਵੀਜ਼ਨ 'ਚ ਗਨਵੀ ਨੇੜੇ ਇਕ ਵਾਹਨ ਦੇ ਨਾਲੇ 'ਚ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰੇਤ ਨਾਲ ਭਰੀ ਇਕ ਬੋਲੈਰੋ ਵਿਚ ਤਿੰਨ ਵਿਅਕਤੀ ਸਵਾਰ ਸਨ। ਹਾਦਸੇ ਦਾ ਸ਼ਿਕਾਰ ਹੋਈ ਗੱਡੀ ਕਟੋਲੂ ਜੇਵੜੀ ਤੋਂ ਮੋਲਾਗੀ ਪਿੰਡ ਜਾ ਰਹੀ ਸੀ। ਜਦੋਂ ਗੱਡੀ ਗਨਵੀ ਨੇੜੇ ਪੁੱਜੀ ਤਾਂ ਰੇਤ ਨਾਲ ਭਰੀ ਹੋਣ ਕਾਰਨ ਅੱਗੇ ਨਹੀਂ ਵਧ ਸਕੀ।

ਡਰਾਈਵਰ ਅਰਜੁਨ ਟੋਲਟਾ ਪਹੀਆਂ ਦੇ ਹੇਠਾਂ ਪੱਥਰ ਰੱਖਣ ਲਈ ਗੱਡੀ ਤੋਂ ਬਾਹਰ ਨਿਕਲ ਗਿਆ ਪਰ ਗੱਡੀ ਪਿੱਛੇ ਨੂੰ ਹਟਣ ਲੱਗੀ। ਇਸ ਤਰ੍ਹਾਂ ਗੱਡੀ ਸੜਕ ਤੋਂ 70 ਮੀਟਰ ਹੇਠਾਂ ਗਨਵੀ ਖੱਡ ਵਿਚ ਜਾ ਡਿੱਗੀ। ਇਸ ਦੌਰਾਨ ਰਾਮਲਾਲ (48) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਰਾਧਾ ਦੇਵੀ ਅਤੇ ਗੱਡੀ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ IPC ਦੀ ਧਾਰਾ 297, 337 ਅਤੇ 304 ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News