ਰੇਲ ਗੱਡੀ ਦੀ ਫ਼ੇਟ ਵੱਜਣ ਕਾਰਨ ਨੌਜਵਾਨ ਜ਼ਖ਼ਮੀ
Thursday, Oct 26, 2017 - 07:43 AM (IST)
ਜੈਤੋ (ਜਿੰਦਲ) - ਅੱਜ ਸਵੇਰੇ ਰੇਲਵੇ ਪੁਲਸ ਜੈਤੋ ਦੇ ਇੰਚਾਰਜ ਜਗਰੂਪ ਸਿੰਘ ਦਾ ਫ਼ੋਨ ਜੈਤੋ ਦੀ ਸਮਾਜ ਸੇਵੀ ਸੰਸਥਾ ਗੌਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਕੋਲ ਆਇਆ ਕਿ ਬਠਿੰਡਾ ਰੇਲਵੇ ਲਾਈਨ 'ਤੇ ਪਿੰਡ ਸੇਵੇਵਾਲਾ ਦੇ ਨਜ਼ਦੀਕ ਇਕ ਨੌਜਵਾਨ ਰੇਲ ਗੱਡੀ ਦੀ ਫ਼ੇਟ ਵੱਜਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹਾਲਤ 'ਚ ਪਿਆ ਹੈ। ਤੁਰੰਤ ਹੀ ਸਹਾਰਾ ਪ੍ਰਧਾਨ ਆਪਣੀ ਟੀਮ ਦੇ ਮੈਂਬਰਾਂ ਸ਼ੰਭੂ ਸ਼ਰਮਾ, ਫ਼ਤਿਹ ਤੇ ਰਾਜੂ ਨਾਲ ਘਟਨਾ ਸਥਾਨ 'ਤੇ ਪਹੁੰਚੇ।
ਇਸ ਮੌਕੇ ਇੰਚਾਰਜ ਜਗਰੂਪ ਸਿੰਘ, ਬਖ਼ਤੌਰ ਸਿੰਘ ਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ। ਜ਼ਖਮੀ ਹੋਏ ਨੌਜਵਾਨ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ। ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਹਸਪਤਾਲ 'ਚ ਮੌਜੂਦ ਡਾਕਟਰਾਂ ਨੇ ਉਸ ਨੂੰ ਪਹਿਲੀ ਸਹਾਇਤਾ ਮੁਹੱਈਆ ਕਰਵਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ। ਇਸ ਨੌਜਵਾਨ ਦੀ ਪਛਾਣ ਮਨੋਜ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਨਹਿਰੂ ਸਟ੍ਰੀਟ ਜੈਤੋ ਵਜੋਂ ਹੋਈ। ਸਹਾਰਾ ਪ੍ਰਧਾਨ ਨਵਦੀਪ ਸਪਰਾ ਨੇ ਦੱਸਿਆ ਕਿ ਨੌਜਵਾਨ ਦੀ ਸੱਜੀ ਬਾਂਹ ਤੇ ਪੈਰ ਦੀਆਂ ਉਂਗਲੀਆਂ ਕੱਟੀਆਂ ਗਈਆਂ ਹਨ।
