ਚੈੱਕ ਬਾਊਂਸ ਦੇ ਮਾਮਲੇ ''ਚ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ
Sunday, Mar 05, 2023 - 12:37 PM (IST)
ਚੰਡੀਗੜ੍ਹ (ਸੁਸ਼ੀਲ) : ਚੈੱਕ ਬਾਊਂਸ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਗਗਨਦੀਪ ਸਿੰਘ ਸੰਧੂ ਨੂੰ ਦੋਸ਼ੀ ਕਰਾਰ ਦਿੰਦਿਆਂ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 2 ਮਹੀਨੇ ਦੇ ਅੰਦਰ ਸ਼ਿਕਾਇਤਕਰਤਾ ਨੂੰ 2 ਲੱਖ 80 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਹਨ। ਦਰਜ ਮਾਮਲਾ 20 ਫਰਵਰੀ, 2019 ਦਾ ਹੈ। ਸ਼ਿਕਾਇਤਕਰਤਾ ਦੀ ਵਕੀਲ ਗੀਤਾਂਜਲੀ ਨੇ ਦੱਸਿਆ ਕਿ ਗੁਰਪ੍ਰੀਤ ਤੋਂ 2 ਲੱਖ 80 ਹਜ਼ਾਰ ਰੁਪਏ ਗਗਨਦੀਪ ਸਿੰਘ ਸੰਧੂ ਨੇ ਲਏ ਸਨ।
ਪੈਸੇ ਵਾਪਸ ਕਰਨ ਦੇ ਬਦਲੇ 'ਚ ਗਗਨਦੀਪ ਸਿੰਘ ਸੰਧੂ ਨੇ ਸ਼ਿਕਾਇਤਕਰਤਾ ਨੂੰ ਚੈੱਕ ਦਿੱਤਾ ਸੀ। ਸ਼ਿਕਾਇਤਕਰਤਾ ਨੇ ਚੈੱਕ ਬੈਂਕ 'ਚ ਕੈਸ਼ ਹੋਣ ਲਈ ਲਗਾਇਆ ਤਾਂ ਚੈੱਕ ਬਾਊਂਸ ਹੋ ਗਿਆ। ਗੁਰਪ੍ਰੀਤ ਨੇ ਚੈੱਕ ਬਾਊਂਸ ਹੋਣ ਦੀ ਜਾਣਕਾਰੀ ਗਗਨਦੀਪ ਸਿੰਘ ਨੂੰ ਦਿੱਤੀ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਗਗਨਦੀਪ ਸਿੰਘ ਬਹਾਨੇ ਬਣਾਉਣ ਲੱਗਾ, ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਜ਼ਿਲ੍ਹਾ ਅਦਾਲਤ 'ਚ ਪਟੀਸ਼ਨ ਦਰਜ ਕੀਤੀ ਸੀ।