ਚੰਡੀਗੜ੍ਹ ''ਚ ਵਿਅਕਤੀ ਦੀ ਸ਼ੱਕੀ ਹਾਲਾਤ ''ਚ ਮੌਤ, ਲਏ ਜਾਣਗੇ ''ਕੋਰੋਨਾ'' ਦੇ ਸੈਂਪਲ

Wednesday, May 20, 2020 - 01:13 PM (IST)

ਚੰਡੀਗੜ੍ਹ ''ਚ ਵਿਅਕਤੀ ਦੀ ਸ਼ੱਕੀ ਹਾਲਾਤ ''ਚ ਮੌਤ, ਲਏ ਜਾਣਗੇ ''ਕੋਰੋਨਾ'' ਦੇ ਸੈਂਪਲ

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-33 ਦੇ ਮਕਾਨ ਨੰਬਰ-25 'ਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 5 ਸਾਲਾ ਸੁਭਾਸ਼, ਵਾਸੀ ਕਾਂਗੜਾ ਦੇ ਰੂਪ 'ਚ ਕੀਤੀ ਗਈ ਹੈ। ਮ੍ਰਿਤਕ ਸੁਭਾਸ਼ ਬੀ. ਬੀ. ਐੱਮ. ਬੀ. 'ਚ ਬਤੌਰ ਪੀਅਨ ਕੰਮ ਕਰਦਾ ਸੀ। ਮ੍ਰਿਤਕ ਘਰ 'ਚ ਇਕੱਲਾ ਰਹਿੰਦਾ ਸੀ ਅਤੇ ਬੀਤੇ ਦੋ ਦਿਨਾਂ ਤੋਂ ਦਫਤਰ ਨਹੀਂ ਜਾ ਰਿਹਾ ਸੀ। ਉਸ ਦੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਫਿਲਹਾਲ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਮ੍ਰਿਤਕ ਦਾ ਕੋਰੋਨਾ ਟੈਸਟ ਕੀਤਾ ਜਾ ਸਕੇ। ਮ੍ਰਿਤਕ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਹ ਕੋਰੋਨਾ ਪੀੜਤ ਸੀ ਜਾਂ ਨਹੀਂ। ਫਿਲਹਾਲ ਪੁਲਸ ਵਲੋਂ ਸਿਹਤ ਵਿਭਾਗ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


author

Babita

Content Editor

Related News