ਕਾਰ-ਮੋਟਰਸਾਈਕਲ ਟੱਕਰ ''ਚ ਨੌਜਵਾਨ ਦੀ ਮੌਤ
Wednesday, Dec 20, 2017 - 07:56 AM (IST)

ਪਾਤੜਾਂ (ਸ਼ੀਸ਼ਪਾਲ, ਮਾਨ) - ਪਾਤੜਾਂ ਸਰਕਾਰੀ ਹਸਪਤਾਲ ਵਿਚ ਕੰਮ ਕਰਦਾ ਇਕ ਨੌਜਵਾਨ ਗੁਰਪ੍ਰੀਤ ਸਿੰਘ (24) ਪੁੱਤਰ ਜੱਗਰ ਸਿੰਘ ਵਾਸੀ ਕਲਵਾਨੂੰ ਸਰਕਾਰੀ ਹਸਪਤਾਲ ਪਾਤੜਾਂ 'ਚ ਨਾਈਟ ਡਿਊਟੀ ਕਰ ਕੇ ਸਵੇਰੇ ਆਪਣੇ ਘਰ ਮੋਟਰਸਾਈਕਲ 'ਤੇ ਜਾ ਰਿਹਾ ਸੀ। ਪਿੰਡ ਨਿਆਲ ਲਾਗੇ ਇਕ ਕਾਰ ਤੇਜ਼ ਰਫਤਾਰ ਨਾਲ ਆ ਰਹੀ ਸੀ ਜੋ ਮੋਟਰਸਾਈਕਲ 'ਚ ਆ ਵੱਜੀ। ਇਸ ਨਾਲ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਏ. ਐੱਸ. ਆਈ. ਜਗਨ ਨਾਥ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਕਾਰ ਸਵਾਰ ਮੌਕੇ ਤੋਂ ਫਰਾਰ ਹੈ। ਅਗਲੀ ਤਫਤੀਸ਼ ਜਾਰੀ ਹੈ।