ਦੁਖ਼ਦ ਖ਼ਬਰ : 10 ਦਿਨ ਪਹਿਲਾਂ ਆਸਟ੍ਰੇਲੀਆ ਗਏ ਵਿਅਕਤੀ ਦੀ ਮੌਤ, ਸੋਗ 'ਚ ਡੁੱਬਾ ਪਰਿਵਾਰ

Friday, Jan 06, 2023 - 12:40 PM (IST)

ਦੁਖ਼ਦ ਖ਼ਬਰ : 10 ਦਿਨ ਪਹਿਲਾਂ ਆਸਟ੍ਰੇਲੀਆ ਗਏ ਵਿਅਕਤੀ ਦੀ ਮੌਤ, ਸੋਗ 'ਚ ਡੁੱਬਾ ਪਰਿਵਾਰ

ਅੱਪਰਾ (ਦੀਪਾ) : ਇਲਾਕੇ ਭਰ 'ਚ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕਰੀਬੀ ਪਿੰਡ ਚੱਕ ਸਾਹਬੂ ਦੇ ਵਸਨੀਕ ਇੱਕ ਵਿਅਕਤੀ ਦੀ ਆਸਟ੍ਰੇਲੀਆ 'ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ, ਲਿਆ ਅਹਿਮ ਫ਼ੈਸਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲ ਕੁਮਾਰ ਸਾਬਕਾ ਮੈਂਬਰ ਪੰਚਾਇਤ ਚੱਕ ਸਾਹਬੂ, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਭੁਪਿੰਦਰ ਕੁਮਾਰ ਸੰਧੂ ਉਰਫ਼ ਬਿੰਦਾ (48) ਪੁੱਤਰ ਰਾਮ ਦਾਸ ਸੰਧੂ ਵਾਸੀ ਪਿੰਡ ਚੱਕ ਸਾਹਬੂ ਅਜੇ 10 ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ASI ਕਰਦਾ ਰਿਹਾ ਜਬਰ-ਜ਼ਿਨਾਹ, ਫਿਰ ਪੀੜਤਾ ਦੇ ਗਰਭਵਤੀ ਹੋਣ 'ਤੇ ਜੋ ਕੀਤਾ...

ਬੀਤੀ ਸ਼ਾਮ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਵਿਕਟੋਰੀਆ ਜਾ ਰਿਹਾ ਸੀ ਕਿ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਭੁਪਿੰਦਰ ਕੁਮਾਰ ਸੰਧੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਥੇ ਇਹ ਦੱਸਣਯੋਗ ਹੈ ਕਿ ਭੁਪਿੰਦਰ ਕੁਮਾਰ ਸੰਧੂ ਉੱਘਾ ਸਮਾਜ ਸੇਵੀ ਸੀ। ਭੁਪਿੰਦਰ ਕੁਮਾਰ ਸੰਧੂ ਦਾ ਆਸਟ੍ਰੇਲੀਆ 'ਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News