ਸੜਕ ਹਾਦਸੇ ’ਚ ਕੈਂਟਰ ਚਾਲਕ ਦੀ ਮੌਤ
Saturday, May 10, 2025 - 06:14 PM (IST)

ਤਲਵੰਡੀ ਭਾਈ (ਗੁਲਾਟੀ) : ਸਥਾਨਕ ਸ਼ਹਿਰ ਨਾਲ ਲੱਗਦੇ ਪਿੰਡ ਸਾਧੂਵਾਲਾ ਦੇ ਨੌਜਵਾਨ ਜੋ ਕੈਂਟਰ ਚਾਲਕ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੰਟਾ ਸੰਧੂ (35) ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਸਾਧੂਵਾਲਾ ਕੈਂਟਰ ਨਾਲ ਢੋਆ-ਢੁਆਈ ਦਾ ਕੰਮ ਕਰਦਾ ਸੀ।
ਬੀਤੇ ਦਿਨ ਉਹ ਆਪਣਾ ਟਾਟਾ 407 ਡੋਲਡ ਕੈਂਟਰ ਲੈ ਕੇ ਯੂ. ਪੀ. ਗਿਆ। ਜਿੱਥੋਂ ਵਾਪਸੀ ਸਮੇਂ ਅੰਬਾਲਾ ਨੇੜੇ ਉਸ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੋ ਬੱਚਿਆਂ ਦਾ ਪਿਓ ਸੀ।