ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀਤੀ, ਮੌਤ

Tuesday, Oct 22, 2024 - 10:48 AM (IST)

ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀਤੀ, ਮੌਤ

ਅਬੋਹਰ (ਸੁਨੀਲ) : ਬੀਤੀ ਰਾਤ ਉਪ-ਮੰਡਲ ਦੇ ਪਿੰਡ ਉਸਮਾਨਖੇੜਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਸੋਨੂੰ ਪੁੱਤਰ ਰਾਮ ਦੇ ਭਰਾ ਕਮਲ ਨੇ ਦੱਸਿਆ ਕਿ ਸੋਨੂੰ ਦੋ ਬੱਚਿਆਂ ਦਾ ਪਿਤਾ ਸੀ ਅਤੇ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਉਹ ਪਿਛਲੇ ਇਕ ਮਹੀਨੇ ਤੋਂ ਪੀਲੀਆ ਤੋਂ ਪੀੜਤ ਸੀ।

ਬੀਮਾਰੀ ਕਾਰਨ ਉਹ ਕੰਮ ’ਤੇ ਨਹੀਂ ਜਾ ਸਕਿਆ ਅਤੇ ਆਰਥਿਕ ਤੰਗੀ ਅਤੇ ਬੀਮਾਰੀ ਤੋਂ ਪਰੇਸ਼ਾਨ ਸੀ। ਸਵੇਰੇ ਉਸ ਦਾ ਗੁਆਂਢੀ ਰਜਿੰਦਰ ਕੁਮਾਰ ਉਸ ਦੇ ਘਰ ਆਇਆ ਅਤੇ ਸੋਨੂੰ ਨੂੰ ਫੋਨ ਕੀਤਾ ਪਰ ਉਹ ਬਾਹਰ ਨਹੀਂ ਆਇਆ। ਜਦੋਂ ਉਸ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਹ ਮਰਿਆ ਪਿਆ ਸੀ ਤਾਂ ਜਿਸ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਇਸ ਦੀ ਸੂਚਨਾ ਥਾਣਾ ਖੂਈਆਂ ਸਰਵਰ ਦੀ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਪੋਸਟਮਾਰਟਮ ਕਰਵਾਇਆ। ਪੁਲਸ ਨੇ ਕਮਲ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ।


 


author

Babita

Content Editor

Related News