ਪਾਣੀ ਦੀ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

Monday, Feb 28, 2022 - 01:05 PM (IST)

ਪਾਣੀ ਦੀ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਲੁਧਿਆਣਾ (ਰਾਜ) : ਡੇਅਰੀ ’ਚ ਫਰਸ਼ ਧੋਂਦੇ ਸਮੇਂ ਪਾਣੀ ਦੀ ਮੋਟਰ ਚਲਾਉਣ ਗਏ ਵਿਅਕਤੀ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਜਗਤਾਰ ਸਿੰਘ (42) ਹੈ, ਜੋ ਵਿਸ਼ਵਕਰਮਾ ਕਾਲੋਨੀ ਦਾ ਰਹਿਣ ਵਾਲਾ ਹੈ। ਥਾਣਾ ਪੀ. ਏ. ਯੂ. ਦੇ ਸਬ-ਇੰਸਪੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੀ ਦੁੱਧ ਦੀ ਡੇਅਰੀ ਹੈ। ਉਸ ਦੀ ਡੇਅਰੀ ਵਿਚ ਕੰਮ ਚੱਲ ਰਿਹਾ ਸੀ।

ਇਸ ਦੌਰਾਨ ਉਹ ਮੋਟਰ ਚਲਾਉਣ ਲਈ ਗਿਆ ਸੀ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗ ਗਿਆ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਅ ਗਿਆ ਪਰ ਹਸਪਤਾਲ ਪੁੱਜਦੇ ਹੀ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਲਾਸ਼ ਦਾ ਪੋਰਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਇਸ ਕੇਸ ’ਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।


 


author

Babita

Content Editor

Related News