ਸੂਏ ’ਚ ਤੈਰਦੀ ਹੋਈ ਮਿਲੀ ਵਿਅਕਤੀ ਦੀ ਲਾਸ਼
Monday, Mar 24, 2025 - 11:00 AM (IST)

ਮਾਨਸਾ (ਜੱਸਲ) : ਥਾਣਾ ਜੋੜਕੀਆਂ ਦੀ ਪੁਲਸ ਨੂੰ ਰਜਬਾਹੇ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਤੈਰਦੀ ਹੋਈ ਲਾਸ਼ ਮਿਲੀ ਹੈ। ਉਸ ਦੀ ਪਛਾਣ ਨਹੀਂ ਹੋ ਸਕੀ। ਪਛਾਣ ਲਈ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਰਖਵਾਇਆ ਹੋਇਆ ਹੈ।
ਥਾਣਾ ਜੋੜਕੀਆਂ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰਜਬਾਹੇ ’ਚ ਇਕ ਵਿਅਕਤੀ (55) ਦੀ ਲਾਸ਼ ਤੈਰਦੀ ਆ ਰਹੀ ਸੀ। ਪੁਲਸ ਨੇ ਮੌਕੇ ’ਤੇ ਜਾ ਕੇ ਪਾਣੀ 'ਚ ਤੈਰਦੀ ਆ ਰਹੀ ਲਾਸ਼ ਨੂੰ ਬਾਹਰ ਕੱਢਿਆ, ਜਿਸ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਲਾਸ਼ ਦੀਆਂ ਫੋਟੋਆਂ ਵੀ ਜਨਤਕ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਹ ਇਤਲਾਹ 112 ਨੰਬਰ ’ਤੇ ਮਿਲੀ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਲਾਸ਼ ਨੂੰ ਰਜਬਾਹੇ ’ਚੋਂ ਬਾਹਰ ਕੱਢਿਆ ਹੈ।