ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹਾਲਤ ਗੰਭੀਰ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

06/02/2020 9:53:34 AM

ਬੰਗਾ (ਭਾਰਤੀ)— ਰੋਟੀ ਰੋਜ਼ੀ ਦੀ ਤਲਾਸ਼ 'ਚ ਪੰਜਾਬੀ ਨੌਜਵਾਨ ਵਿਦੇਸ਼ਾਂ 'ਚ ਧੱਕੇ ਖਾਣ ਲਈ ਮਜਬੂਰ ਹੋ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਕਟਾਰੀਆਂ ਦਾ ਹੈ। ਇਥੋਂ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਪੁੱਤਰ ਸਗਲੀ ਰਾਮ ਪੰਜ ਸਾਲ ਪਹਿਲਾਂ ਰੋਟੀ ਰੋਜ਼ੀ ਦੀ ਤਲਾਸ਼ ਲਈ ਵਿਦੇਸ਼ ਗਿਆ ਸੀ, ਜਿੱਥੇ ਉਹ ਹੁਣ ਧੱਕੇ ਖਾਣ ਨੂੰ ਮਜਬੂਰ ਹੋ ਗਿਆ ਹੈ। ਉੱਥੇ ਮੁਕੇਸ਼ ਕੁਮਾਰ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਪੀੜਤ ਮੁਕੇਸ਼ ਕੁਮਾਰ ਦੀ ਪਤਨੀ ਸਰਬਜੀਤ ਕੌਰ ਅਤੇ ਚਾਚਾ ਰਛਪਾਲ ਚੰਦ ਨੇ ਦੱਸਿਆ ਕਿ ਮੁਕੇਸ਼ ਪੰਜ ਸਾਲ ਪਹਿਲਾਂ ਰੋਟੀ ਰੋਜ਼ੀ ਦੀ ਤਲਾਸ਼ 'ਚ ਲਿਵਲਾਨ ਗਿਆ ਸੀ ਅਤੇ ਤਿੰਨ ਮਹੀਨੇ ਪਹਿਲਾਂ ਉਸ ਦੀ ਅਚਾਨਕ ਸਿਹਤ ਖਰਾਬ ਹੋ ਗਈ, ਜਿਸ ਨੂੰ ਨਜ਼ਦੀਕ ਰਹਿੰਦੇ ਯਾਰਾਂ ਦੋਸਤਾਂ ਨੇ ਹਸਪਤਾਲ 'ਚ ਦਾਖਲ ਕਰਵਾਇਆ। ਉਸ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਪਰਿਵਾਰ ਦਾ ਘਰ 'ਚ ਰੋ-ਰੋ ਕੇ ਬੁਰਾ ਹਾਲ ਹੈ। ਮੁਕੇਸ਼ ਕੁਮਾਰ ਦੇ ਦੋ ਛੋਟੇ-ਛੋਟੇ ਲੜਕੇ ਹਨ ਅਤੇ ਘਰ 'ਚ ਕਮਾਉਣ ਵਾਲਾ ਕੋਈ ਹੋਰ ਨਹੀਂ ਹੈ।

ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਮੁਕੇਸ਼ ਕੁਮਾਰ ਨੂੰ ਭਾਰਤ ਲਿਆਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਸਰਪੰਚ ਪਰੇਮ ਲਾਲ ਜੱਖੂ, ਗੁਰਮੇਲ ਚੰਦ,ਵਰਿੰਦਰ ਸਿੰਘ ਨੰਬਰਦਾਰ, ਰਛਪਾਲ ਚੰਦ, ਕਸ਼ਮੀਰ ਕੌਰ, ਰੇਸ਼ਮ ਕੌਰ, ਸੁਰਜੀਤ ਕੌਰ, ਸਤੌਖ ਲਾਲ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਦੋਸਤਾਂ ਨਾਲ ਨਹਾਉਣ ਗਿਆ ਡੈਮ 'ਚ ਡੁੱਬਿਆ ਮਾਪਿਆਂ ਦਾ ਇਕਲੌਤਾ ਪੁੱਤਰ


shivani attri

Content Editor

Related News